ਇੰਫਾਲ- ਮਣੀਪੁਰ ਦੀ ਰਹਿਣ ਵਾਲੀ 10 ਸਾਲ ਦੀ ਇਕ ਬੱਚੀ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਜੰਮ ਕੇ ਵਾਇਰਲ ਹੋ ਰਹੀ ਹੈ। ਇਸ ਬੱਚੀ ਦੀ ਤਸਵੀਰ ਨੂੰ ਵੇਖ ਕੇ ਹਰ ਕੋਈ ਉਸ ਦੀ ਤਾਰੀਫ਼ ਕਰ ਰਿਹਾ ਹੈ। ਦਰਅਸਲ ਇਹ ਬੱਚੀ ਆਪਣੀ ਛੋਟੀ ਭੈਣ ਨੂੰ ਆਪਣੀ ਗੋਦ ’ਚ ਲੈ ਕੇ ਪੜ੍ਹਾਈ ਕਰ ਰਹੀ ਹੈ। ਬੱਚੀ ਸਕੂਲ ਦੀ ਵਰਦੀ ’ਚ ਆਪਣੀ ਛੋਟੀ ਭੈਣ ਨੂੰ ਲੈ ਕੇ ਸਾਹਮਣੇ ਰੱਖੀ ਕਾਪੀ ’ਚ ਕੁਝ ਲਿਖ ਰਹੀ ਹੈ। ਇਸ ਤਸਵੀਰ ਨੂੰ ਵੇਖ ਕੇ ਸਭ ਹੈਰਾਨ ਰਹਿ ਗਏ ਅਤੇ ਉਸ ਦੀ ਪੜ੍ਹਾਈ ਦੇ ਜਜ਼ਬੇ ਨੂੰ ਵੇਖ ਕੇ ਲੋਕਾਂ ਨੇ ਖੂਬ ਉਸ ਦੀ ਤਾਰੀਫ਼ ਵੀ ਕੀਤੀ ਹੈ।
ਕੌਣ ਹੈ ਇਹ ਬੱਚੀ-
ਇਸ ਬੱਚੀ ਦਾ ਨਾਂ ਮੀਨਿੰਗਸੀਨਲਿਉ ਪਮੇਈ ਹੈ ਜੋ ਜੇਲੀਯਾਂਗ੍ਰੋਂਗ ਨਾਗਾ ਬਹੁਲ ਤਾਮੇਂਗਲੋਂਗ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਮੀਨਿੰਗਸੀਨਲਿਉ ਆਪਣੇ ਚਾਰ ਭੈਣ-ਭਰਾਵਾਂ ’ਚ ਸਭ ਤੋਂ ਵੱਡੀ ਹੈ। ਉਸ ਦੇ ਮਾਪੇ ਖੇਤਾਂ ’ਚ ਕੰਮ ਕਰਦੇ ਹਨ। ਘਰ ’ਚ ਵੀ ਉਹ ਆਪਣੇ ਭੈਣ-ਭਰਾਵਾਂ ਦਾ ਖੁਦ ਦੀ ਖਿਆਲ ਰੱਖਦੀ ਹੈ ਅਤੇ ਸਮਾਂ ਕੱਢ ਕੇ ਆਪਣੀ ਪੜ੍ਹਾਈ ਵੀ ਪੂਰੀ ਕਰਦੀ ਹੈ। ਜਦੋਂ ਉਸ ਦੇ ਮਾਤਾ-ਪਿਤਾ ਚਲੇ ਜਾਂਦੇ ਹਨ ਤਾਂ ਉਹ ਉਨ੍ਹਾਂ ਦਾ ਖਿਆਲ ਵੀ ਰੱਖਦੀ ਹੈ। ਇਸ ਦੌਰਾਨ ਜਦੋਂ ਉਸ ਨੂੰ ਸਕੂਲ ਜਾਣਾ ਹੋਵੇ ਤਾਂ ਉਹ ਆਪਣੇ ਛੋਟੇ ਭਰਾ ਨੂੰ ਗੋਦੀ ’ਚ ਚੁੱਕ ਕੇ ਸਕੂਲ ਜਾਂਦੀ ਹੈ। ਉਸ ਦੇ ਛੋਟੇ ਭਰਾ-ਭੈਣ ਛੋਟੇ ਹਨ ਅਤੇ ਉਹ ਆਪਣੇ ਸਭ ਤੋਂ ਛੋਟੀ ਭੈਣ ਦਾ ਖਿਆਲ ਨਹੀਂ ਰੱਖ ਸਕਣਗੇ, ਇਸ ਲਈ ਉਹ ਸਕੂਲ ਲੈ ਕੇ ਜਾਂਦੀ ਹੈ।
ਮੁੱਖ ਮੰਤਰੀ ਐੱਨ. ਬੀਰੇਨ ਨੇ ਕੀਤੀ ਮਦਦ
ਓਧਰ ਬੱਚੀ ਦੀ ਤਸਵੀਰ ਵਾਇਰਲ ਹੋਣ ਮਗਰੋਂ ਮੁੱਖ ਮੰਤਰੀ ਐੱਨ. ਬੀਰੇਨ ਨੇ ਉਸ ਦੀ ਮਦਦ ਕੀਤੀ ਹੈ। ਉਨ੍ਹਾਂ ਨੇ ਚਾਈਲਡ ਲਾਈਨ ਸੇਵਾ ਦਲ ਨੂੰ ਬੱਚੀ ਦੇ ਘਰ ਭੇਜਿਆ ਹੈ ਅਤੇ ਏਕੀਕ੍ਰਤ ਬਾਲ ਸੁਰੱਖਿਆ ਯੋਜਨਾ ਤਹਿਤ ਉਸ ਦੀ ਮਦਦ ਕਰਨ ਦੀ ਗੱਲ ਆਖੀ ਹੈ। ਇੰਨਾ ਹੀ ਨਹੀਂ ਕੈਬਨਿਟ ਮੰਤਰੀ ਬਿਸਵਜੀਤ ਸਿੰਘ ਨੇ ਵੀ ਬੱਚੀ ਦੇ ਵੱਡੇ ਹੋਣ ਤੱਕ ਉਸ ਦੀ ਪੜ੍ਹਾਈ ਦਾ ਖਰਚ ਚੁੱਕਣ ਦੀ ਗੱਲ ਆਖੀ ਹੈ।
...ਜਦੋਂ ਇਕ-ਇਕ ਕਰ ਕੇ ਲੋਕ ਹੋਏ ਜ਼ਮੀਨਦੋਜ਼, ਵੀਡੀਓ ਵੇਖ ਤੁਸੀਂ ਵੀ ਰਹਿ ਜਾਓਗੇ ਦੰਗ
NEXT STORY