ਜੌਨਪੁਰ— ਉਤਰ ਪ੍ਰਦੇਸ਼ 'ਚ ਜੌਨਪੁਰ ਦੇ ਸ਼ਹਿਰ ਕੋਤਵਾਲੀ ਖੇਤਰ 'ਚ ਪੁਲਸ ਨੇ ਇਕ ਔਰਤ ਦੇ ਕਤਲ ਦਾ ਖੁਲਾਸਾ ਕਰਦੇ ਹੋਏ ਦਿਓਰ, ਦੇਵਰਾਣੀ ਅਤੇ ਜੇਠ ਦੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸੁਲਤਾਨਪੁਰ ਹਾਏ ਵਾਸੀ ਤ੍ਰਿਭੁਵਨ ਮੌਰਿਆ ਦੀ ਪਤਨੀ ਊਸ਼ਾ ਮੋਰਿਆ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਅਤੇ ਫਿਰ ਕਮਰੇ ਨੂੰ ਅੱਗ ਲਗਾ ਦਿੱਤੀ ਗਈ। ਪੁਲਸ ਨੇ ਕੱਲ ਮ੍ਰਿਤਕਾ ਦੇ ਦਿਓਰ ਲਕਸ਼ਮੀ ਸ਼ੰਕਰ, ਉਸ ਦੀ ਪਤਨੀ ਅੰਜੂ ਅਤੇ ਜੇਠ ਦੇ ਬੇਟੇ ਅਸ਼ਵਨੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਪੁੱਛਗਿਛ 'ਚ ਦੋਸ਼ੀਆਂ ਨੇ ਦੱਸਿਆ ਕਿ ਤ੍ਰਿਭਵੁਨ ਅਤੇ ਛੋਟੇ ਭਰਾ ਲਕਸ਼ਮੀ ਸ਼ੰਕਰ ਦੇ ਪਰਿਵਾਰ ਵਿਚਕਾਰ ਪੁਰਾਣੀ ਦੁਸ਼ਮਣੀ ਅਤੇ ਲੈਣ-ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ਨੂੰ ਲੈ ਕੇ ਲਕਸ਼ਮੀ ਸ਼ੰਕਰ ਦੇ ਪਰਿਵਾਰ ਅਤੇ ਤ੍ਰਿਭੁਵਨ ਦੀ ਪਤਨੀ ਊਸ਼ਾ ਵਿਚਕਾਰ ਝਗੜਾ ਹੁੰਦਾ ਸੀ। ਬੱਚਿਆਂ ਦੇ ਸਕੂਲ ਚਲੇ ਜਾਣ ਦੇ ਬਾਅਦ ਲਕਸ਼ਮੀ ਸ਼ੰਕਰ ਨੇ ਵੱਡੇ ਭਰਾ ਘਣਸ਼ਾਮ ਦੇ ਬੇਟੇ ਅਸ਼ਵਨੀ ਨਾਲ ਮਿਲ ਕੇ ਊਸ਼ਾ ਦਾ ਕਤਲ ਕਰ ਦਿੱਤਾ ਅਤੇ ਗੁਮਰਾਹ ਕਰਨ ਲਈ ਚੋਰੀ ਜਾਂ ਲੁੱਟ ਦੀ ਵਾਰਦਾਤ ਦਿਖਾਉਣ ਲਈ ਕਮਰੇ ਦੇ ਬੈਡ ਨੂੰ ਅੱਗ ਲਗਾ ਦਿੱਤੀ ਅਤੇ ਅਲਮਾਰੀ ਦਾ ਸਮਾਨ ਬਿਖੇਰ ਦਿੱਤਾ। ਚੌਧਰੀ ਨੇ ਦੱਸਿਆ ਕਿ ਮੌਕੇ 'ਤੇ ਲਿਆਇਆ ਗਿਅ ਖੋਜੀ ਕੁੱਤਾ ਅੰਜੂ ਦੀ ਰਸੋਈ ਅਤੇ ਉਸ ਦੇ ਆਸਪਾਸ ਮੰਡਰਾਉਣ 'ਤੇ ਪੁਲਸ ਨੂੰ ਸ਼ੱਕ ਹੋਇਆ। ਪੁਲਸ ਨੇ ਮ੍ਰਿਤਕਾ ਦੇ ਦਿਓਰ, ਦੇਵਰਾਣੀ ਅਤੇ ਜੇਠ ਦੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਹੈ।
ਅਮਾਨਤੁੱਲਾ ਦੀ ਵਾਪਸੀ ਨੂੰ ਲੈ ਕੇ 'ਆਪ' ਅਤੇ ਵਿਸ਼ਵਾਸ ਦਰਮਿਆਨ ਛਿੜੀ ਜੰਗ
NEXT STORY