ਗੁਰੂਗ੍ਰਾਮ (ਭਾਸ਼ਾ)- ਗੁਰੂਗ੍ਰਾਮ ਦੇ ਮਾਨੇਸਰ 'ਚ ਕੂੜੇ ਦੇ ਢੇਰ 'ਚ ਅੱਗ ਲੱਗਣ ਨਾਲ ਨੇੜੇ-ਤੇੜੇ ਦੀਆਂ ਕਈਆਂ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਇਸ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਸੋਮਵਾਰ ਰਾਤ 25 ਏਕੜ ਫੈਲੇ ਕਬਾੜ ਯਾਰਡ 'ਚ ਲੱਗੇ ਕੂੜੇ ਦੇ ਢੇਰ 'ਚ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਹਨ੍ਹੇਰੀ ਕਾਰਨ ਅੱਗ ਝੋਂਪੜੀਆਂ 'ਚ ਫੈਲ ਗਈ। ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆ ਨੇ ਕਿਹਾ ਕਿ ਗੁਰੂਗ੍ਰਾਮ, ਫਰੀਦਾਬਾਦ, ਨੂੰਹ ਅਤੇ ਰੇਵਾੜੀ ਤੋਂ 40 ਤੋਂ ਵਧ ਗੱਡੀਆਂ ਨੂੰ ਸੇਵਾ 'ਚ ਲਗਾਇਆ ਗਿਆ ਅਤੇ ਉਨ੍ਹਾਂ ਨੂੰ ਅੱਗ ਬੁਝਾਉਣ 'ਚ ਲਗਭਗ 8 ਘੰਟੇ ਲੱਗੇ।
ਗੁਰੂਗ੍ਰਾਮ ਫਾਇਰ ਬ੍ਰਿਗੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਗੁਲਸ਼ਨ ਕਾਲਰਾ ਨੇ ਕਿਹਾ,''ਅਸੀਂ ਹੁਣ ਤੱਕ 2 ਲਾਸ਼ਾਂ ਬਰਾਮਦ ਕੀਤੀਆਂ ਹਨ। ਜਿਨ੍ਹਾਂ 'ਚੋਂ ਇਕ ਲਾਸ਼ ਪੁਰਸ਼ ਅਤੇ ਇਕ ਔਰਤ ਦੀ ਹੈ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਅਸੀਂ ਹਾਲੇ ਵੀ ਤਲਾਸ਼ ਕਰ ਰਹੇ ਹਾਂ ਕਿ ਕਿਤੇ ਹੋਰ ਲਾਸ਼ਾਂ ਤਾਂ ਨਹੀਂ ਹਨ।'' ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ 2 ਜ਼ਖ਼ਮੀਆਂ ਨੂੰ ਹਸਤਪਤਾਲ ਲਿਜਾਇਆ ਗਿਆ ਹੈ। ਸੂਤਰਾਂ ਨੇ ਕਿਹਾ ਕਿ 100 ਤੋਂ ਵਧ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਹਨ, ਜਦੋਂ ਕਿ ਕੁਝ ਜਾਨਵਰਾਂ ਦੀ ਵੀ ਮੌਤ ਹੋ ਗਈ ਹੈ।
ਜੰਮੂ ਕਸ਼ਮੀਰ : ਬਾਰਾਮੂਲਾ 'ਚ ਜੈਸ਼ ਦੇ 2 ਹਾਈਬ੍ਰਿਡ ਅੱਤਵਾਦੀ ਗ੍ਰਿਫ਼ਤਾਰ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ
NEXT STORY