ਪ੍ਰਯਾਗਰਾਜ— ਮੌਨੀ ਮੱਸਿਆ 'ਤੇ ਸੋਮਵਾਰ ਨੂੰ 2 ਕਰੋੜ ਤੋਂ ਵਧ ਸ਼ਰਧਾਲੂਆਂ ਨੇ ਇੱਥੇ ਕੁੰਭ ਮੇਲੇ 'ਚ ਗੰਗਾ ਅਤੇ ਸੰਗਮ 'ਚ ਆਸਥਾ ਦੀ ਡੁੱਬਕੀ ਲਗਾਈ। ਇਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਸ਼ਾਮ 6 ਵਜੇ ਤੱਕ ਇਕ ਕਰੋੜ ਤੋਂ ਵਧ ਲੋਕਾਂ ਨੇ ਇਸ਼ਨਾਨ ਕੀਤਾ ਸੀ ਅਤੇ ਐਤਵਾਰ ਦੀ ਰਾਤ 12 ਵਜੇ ਤੋਂ ਸੋਮਵਾਰ ਸਵੇਰੇ 7 ਵਜੇ ਤੱਕ ਇਕ ਕਰੋੜ ਤੋਂ ਵਧ ਲੋਕ ਇਸ਼ਨਾਨ ਕਰ ਚੁਕੇ ਹਨ। ਉਨ੍ਹਾਂ ਨੇ ਦੱਸਿਆ ਕਿ ਸੋਮਵਤੀ ਮੱਸਿਆ ਹੋਣ ਕਾਰਨ ਇਸ਼ਨਾਨ ਲਈ ਵੱਡੀ ਗਿਣਤੀ 'ਚ ਸ਼ਰਧਾਲੂ ਰਾਤ ਤੋਂ ਹੀ ਮੇਲਾ ਖੇਤਰ 'ਚ ਡਟੇ ਹੋਏ ਹਨ। ਅਧਿਕਾਰੀ ਨੇ ਦੱਸਿਆ ਕਿ ਸ਼ਾਮ ਤੱਕ 3-4 ਕਰੋੜ ਲੋਕਾਂ ਦੇ ਇਸ਼ਨਾਨ ਕਰਨ ਦੀ ਆਸ ਹੈ। ਮੌਨੀ ਮੱਸਿਆ 'ਤੇ ਵੱਡੀ ਗਿਣਤੀ 'ਚ ਲੋਕਾਂ ਦੇ ਆਉਣ ਦੀ ਆਸ ਹੋਣ ਦੇ ਮੱਦੇਨਜ਼ਰ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ।
ਪੁਲਸ ਡਾਇਰੈਕਟਰ ਜਨਰਲ ਐੱਸ.ਐੱਨ. ਸਾਬਤ ਨੇ ਕਿਹਾ,''ਮਕਰ ਸੰਕ੍ਰਾਂਤੀ ਦੇ ਇਸ਼ਨਾਨ ਦੀ ਤੁਲਨਾ 'ਚ ਅਸੀਂ ਸੁਰੱਖਿਆ ਫੋਰਸਾਂ ਦੀ ਗਿਣਤੀ ਵਧਾ ਦਿੱਤੀ ਹੈ। ਐਮਰਜੈਂਸੀ ਸਥਿਤੀ ਨਾਲ ਨਜਿੱਠਣ ਦਾ ਵੀ ਅਭਿਆਸ ਕੀਤਾ ਗਿਆ ਹੈ। ਨਾਲ ਹੀ ਰੇਲਵੇ ਦੀ ਨਿਗਰਾਨੀ ਵਿਵਸਥਾ ਅਤੇ ਮੇਲੇ ਦੀ ਨਿਗਰਾਨੀ ਵਿਵਸਥਾ ਦਰਮਿਆਨ ਸਮਾਪਤੀ ਸਥਾਪਤ ਕੀਤੀ ਗਈ ਹੈ। ਆਈ.ਜੀ. (ਕੁੰਭ ਮੇਲਾ) ਕੇ.ਪੀ. ਸਿੰਘ ਨੇ ਦੱਸਿਆ ਸੀ,''ਸਾਰੇ ਮਹੱਤਵਪੂਰਨ ਮਾਰਗਾਂ 'ਤੇ ਨੀਮ ਫੌਜੀ ਫੋਰਸ ਤਾਇਨਾਤ ਕੀਤੇ ਹਨ। ਪ੍ਰਯਾਗਰਾਜ ਦੇ ਮੰਡਲਾਯੁਕਤ ਆਸ਼ੀਸ਼ ਗੋਇਲ ਨੇ ਕਿਹਾ,''ਅਸੀਂ ਭੀੜ ਕੰਟਰੋਲ, ਸਫ਼ਾਈ ਵਿਵਸਥਾ, ਡਾਕਟਰੀ ਵਿਵਸਥਾ ਲਈ ਸੰਬੰਧਤ ਵਿਭਾਗਾਂ ਨਾਲ ਬੈਠਕ ਕੀਤੀ ਹੈ। ਮੈਂ ਆਈ.ਜੀ. ਅਤੇ ਏ.ਡੀ.ਜੀ. ਨਾਲ ਨਗਰ ਦਾ ਹਵਾਈ ਸਰਵੇਖਣ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ ਹੈ। ਸਾਰੇ ਜਗ੍ਹਾ ਸਥਿਤੀ ਕੰਟਰੋਲ 'ਚ ਹੈ।
ਸਾਡੀ ਸਰਕਾਰ ਬਣੀ ਤਾਂ ਗਰੀਬਾਂ ਨੂੰ ਹਰ ਮਹੀਨੇ ਦੇਵਾਂਗੇ 10 ਹਜ਼ਾਰ : ਰਾਹੁਲ ਗਾਂਧੀ
NEXT STORY