ਲਖਨਊ— ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਸਪਾ ਸੁਪਰੀਮੋ ਮਾਇਆਵਤੀ ਨੇ ਪੀ.ਐੱਮ. ਨਰਿੰਦਰ ਮੋਦੀ 'ਤੇ ਇਕ ਵਾਰ ਫਿਰ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪੀ.ਐੱਮ. ਸਿਆਸੀ ਸਵਾਰਥ ਲਈ ਜ਼ਬਰਦਸਤੀ ਪਿਛੜੀ ਜਾਤੀ ਦੇ ਬਣੇ ਹਨ। ਜੇਕਰ ਮੋਦੀ ਜਨਮ ਤੋਂ ਪਿਛੜੀ ਜਾਤੀ ਦੇ ਹੁੰਦੇ ਤਾਂ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਉਨ੍ਹਾਂ ਨੂੰ ਕਦੇ ਵੀ ਪ੍ਰਧਾਨ ਮੰਤਰੀ ਨਹੀਂ ਬਣਾਉਂਦੀ। ਮਾਇਆਵਤੀ ਨੇ ਇਕ ਤੋਂ ਬਾਅਦ ਇਕ 2 ਟਵੀਟ ਕਰ ਕੇ ਪੀ.ਐੱਮ. 'ਤੇ ਨਿਸ਼ਾਨਾ ਸਾਧਿਆ। ਮਾਇਆਵਤੀ ਨੇ ਪਹਿਲੇ ਟਵੀਟ,''ਪੀ.ਐੱਮ. ਮੋਦੀ ਨੇ ਹੁਣ ਹੋਰ ਕੁਝ ਨਹੀਂ ਤਾਂ ਗਠਜੋੜ 'ਤੇ ਜਾਤੀਵਾਦੀ ਹੋਣ ਦਾ ਜੋ ਦੋਸ਼ ਲਗਾਇਆ ਹੈ, ਉਹ ਹੱਸਣਯੋਗ ਹੈ। ਜਾਤੀਵਾਦ ਦੇ ਸ਼ਰਾਪ ਨਾਲ ਪੀੜਤ ਲੋਕ ਜਾਤੀਵਾਦੀ ਕਿਵੇਂ ਹੋ ਸਕਦੇ ਹਨ? ਮੋਦੀ ਜਨਮ ਤੋਂ ਓ.ਬੀ.ਸੀ. ਨਹੀਂ ਹਨ, ਇਸ ਲਈ ਉਨ੍ਹਾਂ ਨੇ ਜਾਤੀਵਾਦ ਦਾ ਦਰਦ ਨਹੀਂ ਝੱਲਿਆ ਹੈ ਅਤੇ ਅਜਿਹੀਆਂ ਗੱਲਾਂ ਕਰਦੇ ਹਨ।ਮਾਇਆਵਤੀ ਨੇ ਦੂਜਾ ਟਵੀਟ ਕਰ ਕੇ ਮੋਦੀ 'ਤੇ ਦੋਸ਼ ਲਗਾਇਆ ਕਿ ਉਹ ਸਿਆਸੀ ਸਵਾਰਥ ਲਈ ਪਿਛੜੀ ਜਾਤੀ ਦਾ ਹੋਣ ਦਾ ਦਾਅਵਾ ਕਰਦੇ ਹਨ। ਮਾਇਆਵਤੀ ਨੇ ਕਿਹਾ,''ਮੋਦੀ ਖੁਦ ਨੂੰ ਜ਼ਬਰਦਸਤੀ ਪਿਛੜਾ ਬਣਾ ਕੇ ਜਾਤੀਵਾਦ ਦਾ ਖੁੱਲ੍ਹ ਕੇ ਸਿਆਸੀ ਸਵਾਰਥ ਲਈ ਇਸਤੇਮਾਲ ਕਰਦੇ ਹਨ। ਉਹ ਜੇਕਰ ਜਨਮ ਤੋਂ ਪਿਛੜੇ ਹੁੰਦੇ ਤਾਂ ਕੀ ਆਰ.ਐੱਸ.ਐੱਸ. ਉਨ੍ਹਾਂ ਨੂੰ ਕਦੇ ਪੀ.ਐੱਮ. ਬਣਨ ਦਿੰਦੀ? ਇੰਨਾ ਹੀ ਨਹੀਂ ਮਾਇਆਵਤੀ ਨੇ ਇਹ ਵੀ ਦੋਸ਼ ਲਗਾਇਆ ਕਿ ਕਲਿਆਣ ਸਿੰਘ ਪਿਛੜੀ ਜਾਤੀ ਦੇ ਹਨ, ਇਸ ਲਈ ਆਰ.ਐੱਸ.ਐੱਸ. ਨੇ ਉਨ੍ਹਾਂ ਨੂੰ ਸਾਈਡਲਾਈਨ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਕਲਿਆਣ ਸਿੰਘ ਲੋਧੀ ਜਾਤੀ ਦੇ ਹਨ। ਮਾਇਆਵਤੀ ਨੇ ਉਨ੍ਹਾਂ ਲਈ ਟਵੀਟ 'ਚ ਲਿਖਾ,''ਕਲਿਆਣ ਸਿੰਘ ਵਰਗਿਆਂ ਦਾ ਆਰ.ਐੱਸ.ਐੱਸ. ਨੇ ਕੀ ਬੁਰਾ ਹਾਲ ਕੀਤਾ ਹੈ। ਇਹ ਦੇਸ਼ ਕੀ ਨਹੀਂ ਦੇਖ ਰਿਹਾ ਹੈ?''
ਸੁਪਰੀਮ ਕੋਰਟ ਵਲੋਂ ਬਿਹਾਰ ਦੇ 3.5 ਲੱਖ ਠੇਕਾ ਅਧਿਆਪਕਾਂ ਨੂੰ ਝਟਕਾ
NEXT STORY