ਕੁਆਲਾਲੰਪੁਰ/ਨਵੀਂ ਦਿੱਲੀ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਮਲੇਸ਼ੀਆ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ਵਿਚਕਾਰ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ 'ਤੇ ਸਕਾਰਾਤਮਕ ਚਰਚਾ ਹੋਈ। ਤਿੰਨ ਦੇਸ਼ਾਂ ਦੀ ਯਾਤਰਾ ਦੇ ਦੂਜੇ ਪੜਾਅ ਵਿਚ ਵੀਰਵਾਰ ਨੂੰ ਮਲੇਸ਼ੀਆ ਪਹੁੰਚੇ ਮੋਦੀ ਨੇ ਪੁੱਤਰਾਜਯਾ ਦੇ ਪੇਰਦਾਨਾ ਪੁੱਤਰ ਕੰਪਲੈਕਸ ਸਥਿਤ ਮਹਾਤਿਰ ਦੇ ਦਫਤਰ ਵਿਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰਾ ਰਵੀਸ਼ ਕੁਮਾਰ ਨੇ ਟਵੀਟ ਕੀਤਾ ਹੈ,''ਸਾਡੀ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਬਨਾਉਣ ਦੇ ਸੰਬੰਧ ਵਿਚ ਦੋਹਾਂ ਨੇਤਾਵਾਂ ਵਿਚਕਾਰ ਸਕਰਾਤਮਕ ਚਰਚਾ ਹੋਈ। ਪ੍ਰਧਾਨ ਮੰਤਰੀ ਨੇ ਡਾਕਟਰ ਮਹਾਤਿਰ ਨੂੰ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਦਿੱਤੀ।''
ਇਸ ਮਗਰੋਂ ਮਲੇਸ਼ੀਆ ਦੇ ਉਪ ਪ੍ਰਧਾਨ ਮੰਤਰੀ ਡਾਕਟਰ ਵਾਨ ਅਜ਼ੀਜ਼ਾਹ ਨੇ ਵੀ ਪੀ.ਐੱਮ. ਮੋਦੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਨਵੀਆਂ ਉਚਾਈਆਂ ਤੇ ਲੈ ਜਾਣ ਲਈ ਮੋਦੀ ਨਾਲ ਵਧੀਆ ਚਰਚਾ ਹੋਈ। ਇਸ ਮੁਲਾਕਾਤ ਦੌਰਾਨ ਸਾਬਕਾ ਡੀ.ਪੀ. ਐੱਮ. ਅਨਵਰ ਇਬਰਾਹਿਮ ਵੀ ਮੌਜੂਦ ਸਨ।
ਸ਼ਿਓਮੀ Mi Band 3 ਦੀ ਆਧਿਕਾਰਤ ਤਸਵੀਰ ਤੇ ਸਪੈਸੀਫਿਕੇਸ਼ਨ ਲਾਂਚ ਤੋਂ ਪਹਿਲਾਂ ਲੀਕ
NEXT STORY