ਹਮੀਰਪੁਰ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਮੁਖੀ ਮਹਿਬੂਬਾ ਮੁਫ਼ਤੀ ਦੇ ਉਸ ਬਿਆਨ ਨੂੰ ‘ਭਾਰਤ ਵਿਰੋਧੀ’ ਅਤੇ ‘ਬੇਤੁਕਾ’ ਕਰਾਰ ਦਿੱਤਾ ਹੈ, ਜਿਸ ’ਚ ਉਨ੍ਹਾਂ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਕਰਨ ਦੀ ਮੰਗ ਕਰਦੇ ਹੋਏ ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਦਾ ਹਵਾਲਾ ਦਿੱਤਾ ਸੀ। ਠਾਕੁਰ ਨੇ ਦਾਅਵਾ ਕੀਤਾ ਕਿ ਪੀ.ਡੀ.ਪੀ. ਅਤੇ ਉਸ ਦੇ ਸਹਿਯੋਗੀ ਸੱਤਾ ਤੋਂ ਬਾਹਰ ਹੋਣ ਅਤੇ ਅਗਸਤ 2019 ’ਚ ਧਾਰਾ 370 ਹਟਾਏ ਜਾਣ ਕਾਰਨ ਪਰੇਸ਼ਾਨ ਚੱਲ ਰਹੇ ਹਨ। ਸੂਚਨਾ ਅਤੇ ਪ੍ਰਸਾਰਨ ਮੰਤਰੀ ਨੇ ਕਿਹਾ ਕਿ ਜੰਮੂ ਕਸ਼ਮੀਰ ਅਤੇ ਲੱਦਾਖ ਭਾਜਪਾ ਦੀ ਸਰਕਾਰ ’ਚ ਵਿਕਾਸ ਦੇ ਮਾਰਗ ’ਤੇ ਮੋਹਰੀ ਹਨ। ਪੀ.ਡੀ.ਪੀ. ਦੀ ਮੁਖੀ ਮਹਿਬੂਬਾ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਕੇਂਦਰ ਸਰਕਾਰ ਨੂੰ ਅਫ਼ਗਾਨਿਸਤਾਨ ਤੋਂ ਸਬਕ ਲੈਣਾ ਚਾਹੀਦਾ, ਜਿੱਥੇ ਤਾਲਿਬਾਨ ਨੇ ਸੱਤਾ ’ਤੇ ਕਬਜ਼ਾ ਕਰ ਲਿਆਅਤੇ ਅਮਰੀਕਾ ਨੂੰ ਦੌੜਨ ’ਤੇ ਮਜ਼ਬੂਰ ਕੀਤਾ। ਮਹਿਬੂਬਾ ਮੁਫ਼ਤੀ ਨੇ ਨਾਲ ਹੀ ਸਰਕਾਰ ਨੂੰ ਜੰਮੂ ਕਸ਼ਮੀਰ ’ਚ ਗੱਲਬਾਤ ਕਰਨ ਅਤੇ 2019 ’ਚ ਰੱਦ ਕੀਤੇ ਗਏ ਵਿਸ਼ੇਸ਼ ਦਰਜ ਨੂੰ ਵਾਪਸ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : ਮਹਿਬੂਬਾ ਮੁਫਤੀ ਦਾ ਤਾਲਿਬਾਨ ਦੇ ਬਹਾਨੇ ਕੇਂਦਰ 'ਤੇ ਨਿਸ਼ਾਨਾ, ਕਿਹਾ- 'ਸਾਡਾ ਇਮਤਿਹਾਨ ਨਾ ਲਓ'
ਅਫ਼ਗਾਨਿਸਤਾਨ ’ਚ ਤਾਲਿਬਾਨ ਵਲੋਂ ਸੱਤਾ ’ਤੇ ਕਬਜ਼ਾ ਕਰਨ ਦਾ ਜ਼ਿਕਰ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਨੇ ਕੇਂਦਰ ਨੂੰ ‘ਸਾਡੀ ਪ੍ਰੀਖਿਆ ਨਹੀਂ ਲੈਣ’ ਦੀ ਚਿਤਾਵਨੀ ਦਿੱਤੀ ਅਤੇ ਸਰਕਾਰ ਨੂੰ ਆਪਣੇ ਤਰੀਕੇ ਸੁਧਾਰਨ, ਸਥਿਤੀ ਨੂੰ ਸਮਝਣ ਅਤੇ ਆਪਣੇ ਗੁਆਂਢ ’ਚ ਕੀ ਹੋ ਰਿਹਾ ਹੈ ਉਹ ਦੇਖਣ ਲਈ ਕਿਹਾ।’’ ਅਨੁਰਾਗ ਨੇ ਮਹਿਬੂਬਾ ਦੇ ਬਿਆਨ ਨੂੰ ‘ਭਾਰਤ ਵਿਰੋਧੀ’ ਅਤੇ ‘ਬੇਤੁਕਾ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੀ.ਡੀ.ਪੀ. ਅਤੇ ਉਸ ਦੇ ਸਾਥੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਜੋ ਅਤੀਤ ’ਚ ਹੋਇਆ ਉਹ ਨਹੀਂ ਦੋਹਰਾਇਆ ਜਾਵੇਗਾ ਅਤੇ ਦੋਵੇਂ ਕੇਂਦਰ-ਸ਼ਾਸਿਤ ਪ੍ਰਦੇਸ਼ ਹੁਣ ਵਿਕਾਸ ਦੇ ਰਸਤੇ ’ਤੇ ਚੱਲ ਰਹੇ ਹਨ ਅਤੇ ਭਾਰਤ ਦੇ ਆਦਰਸ਼ ਰਾਜ ਬਣਨਗੇ। ਭਾਜਪਾ ਦੀ ਹਿਮਾਚਲ ਪ੍ਰਦੇਸ਼ ਇਕਾਈ ਦੇ ਪ੍ਰਧਾਨ ਸੁਰੇਸ਼ ਕਸ਼ਯਪ, ਰਾਜ ਦੇ ਗ੍ਰਾਮੀਣ ਵਿਕਾਸ ਮੰਤਰੀ ਵੀਰੇਂਦਰ ਕੰਵਰ ਅਤੇ ਰਾਜ ਸਰਕਾਰ ਦੀ ਉੱਪ ਮੁੱਖ ਸਚੇਤਕ ਕਮਲੇਸ਼ ਕੁਮਾਰ ਵੀ ਠਾਕੁਰ ਨਾਲ ਪੱਤਰਕਾਰ ਸੰਮੇਲਨ ’ਚ ਮੌਜੂਦ ਸੀ। ਖੇਡ ਮੰਤਰੀ ਅਨੁਰਾਗ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ’ਚ ਖੇਡਾਂ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ।
ਇਹ ਵੀ ਪੜ੍ਹੋ : PDP ਨੇਤਾ ਪਾਰਾ ਨੇ ਆਪਣੇ ਵਿਰੁੱਧ ਦਰਜ FIR ਰੱਦ ਕਰਵਾਉਣ ਲਈ ਹਾਈ ਕੋਰਟ ਵੱਲ ਕੀਤਾ ਰੁਖ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਅਫ਼ਗਾਨਿਸਤਾਨ ਤੋਂ ਦਿੱਲੀ ਪਰਤੇ 146 ਲੋਕਾਂ ’ਚੋਂ 2 ਲੋਕ ਨਿਕਲੇ ਕੋਰੋਨਾ ਪਾਜ਼ੇਟਿਵ
NEXT STORY