ਹਰਿਆਣਾ- ਕਰਨਾਟਕ ਦੀਆਂ ਸਿੱਖਿਆ ਸੰਸਥਾਵਾਂ 'ਚ ਵਿਦਿਆਰਥੀਆਂ ਦੇ ਹਿਜਾਬ ਵਿਵਾਦ ਮਾਮਲੇ 'ਚ ਜਿੱਥੇ ਸੁਪਰੀਮ ਕੋਰਟ ਦੇ 2 ਜੱਜਾਂ 'ਚ ਆਪਸੀ ਸਹਿਮਤੀ ਨਹੀਂ ਬਣ ਸਕੀ, ਉੱਥੇ ਹੀ ਹੁਣ ਸੁਪਰੀਮ ਕੋਰਟ ਦੀ ਵੱਡੀ ਬੈਂਚ ਇਸ ਮਾਮਲੇ 'ਚ ਸੁਣਵਾਈ ਕਰੇਗੀ। ਦੂਜੇ ਪਾਸੇ ਇਸ ਪੂਰੇ ਵਿਵਾਦ 'ਤੇ ਹਰਿਆਣਾ ਦੇ ਮੰਤਰੀ ਅਨਿਲ ਵਿਜ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਜਿਹੜੇ ਪੁਰਸ਼ਾਂ ਦਾ ਔਰਤਾਂ ਨੂੰ ਦੇਖ ਕੇ ਮਨ ਮਚਲਦਾ ਸੀ, ਉਨ੍ਹਾਂ ਨੇ ਔਰਤਾਂ ਨੂੰ ਹਿਜਾਬ ਪਾਉਣ ਲਈ ਮਜ਼ਬੂਰ ਕੀਤਾ। ਜ਼ਰੂਰਤ ਤਾਂ ਆਪਣੇ ਮਨ ਨੂੰ ਮਜ਼ਬੂਤ ਕਰਨ ਦੀ ਸੀ ਪਰ ਸਜ਼ਾ ਔਰਤਾਂ ਨੂੰ ਦਿੱਤੀ ਗਈ, ਉਨ੍ਹਾਂ ਨੂੰ ਸਿਰ ਤੋਂ ਲੈ ਕੇ ਪੈਰ ਤੱਕ ਢੱਕ ਦਿੱਤਾ। ਇਹ ਨਾਇਨਸਾਫ਼ੀ ਹੈ। ਪੁਰਸ਼ ਆਪਣਾ ਮਨ ਮਜ਼ਬੂਤ ਕਰੇ ਅਤੇ ਔਰਤਾਂ ਨੂੰ ਹਿਜਾਬ ਤੋਂ ਮੁਕਤੀ ਦੇਵੇ।
ਇਸ ਤੋਂ ਪਹਿਲਾਂ ਵੀ ਵਿਜ ਨੇ ਕਿਹਾ ਕਿ ਹਿਜਾਬ ਦਾ ਕੋਈ ਵਿਰੋਧ ਨਹੀਂ ਹੈ ਪਰ ਸਕੂਲਾਂ ਅਤੇ ਕਾਲਜਾਂ 'ਚ ਪੋਸ਼ਾਕ ਸੰਬੰਧੀ ਨਿਯਮਾਂ ਦੀ ਪਾਲਣਾ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ। ਵਿਜ ਨੇ ਕਿਹਾ ਸੀ ਕਿ ਜੇਕਰ ਕੋਈ ਵਿਦਿਆਰਥਣ ਹਿਜਾਬ ਪਹਿਨਣਾ ਚਾਹੁੰਦੀ ਹੈ ਤਾਂ ਉਸ 'ਤੇ ਕੋਈ ਇਤਰਾਜ਼ ਨਹੀਂ ਹੈ ਪਰ ਉਹ ਸਕੂਲ ਅਤੇ ਕਾਲਜ ਜਾਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਉਨ੍ਹਾਂ ਸੰਸਥਾਵਾਂ ਦੇ ਪੋਸ਼ਾਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
‘ਮਹਾਕਾਲ ਲੋਕ’ ਰਾਸ਼ਟਰ ਨੂੰ ਸਮਰਪਿਤ ਕਰ ਕੇ ਬੋਲੇ ਮੋਦੀ, ਕਾਲ ਦੀਆਂ ਰੇਖਾਵਾਂ ਮਿਟਾ ਦਿੰਦੇ ਹਨ ਮਹਾਕਾਲ
NEXT STORY