ਨੈਸ਼ਨਲ ਡੈਸਕ-ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਉੱਤਰੀ ਤ੍ਰਿਪੁਰਾ ਦੇ ਕਦਮਤਲਾ ਇਲਾਕੇ 'ਚ ਇੱਕ ਖਾਲੀ ਮਦਰੱਸੇ ਦੇ ਹੋਸਟਲ 'ਚ ਇੱਕ 14 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਇਹ ਘਟਨਾ ਸ਼ਨੀਵਾਰ ਰਾਤ ਨੂੰ ਵਾਪਰੀ ਜਦੋਂ ਧਰਮਨਗਰ ਸਬ-ਡਿਵੀਜ਼ਨ ਦੇ ਕੁਰਤੀ ਪਿੰਡ ਦੀ ਰਹਿਣ ਵਾਲੀ ਲੜਕੀ ਉਸੇ ਇਲਾਕੇ 'ਚ ਆਪਣੇ ਇੱਕ ਰਿਸ਼ਤੇਦਾਰ ਦੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਜਾ ਰਹੀ ਸੀ।ਕਦਮਤਲਾ ਪੁਲਸ ਸਟੇਸ਼ਨ ਦੇ ਇੰਚਾਰਜ ਜਯੰਤ ਦੇਬਨਾਥ ਨੇ ਕਿਹਾ, "ਇੱਕ ਨਾਬਾਲਗ ਸਮੇਤ ਦੋ ਆਦਮੀਆਂ ਨੇ ਉਸਨੂੰ ਅਗਵਾ ਕਰ ਲਿਆ ਅਤੇ ਉਸਨੂੰ ਨੇੜੇ ਦੇ ਇੱਕ ਖਾਲੀ ਮਦਰੱਸੇ ਦੇ ਹੋਸਟਲ 'ਚ ਲੈ ਗਏ ਜਿੱਥੇ ਉਨ੍ਹਾਂ ਨੇ ਵਾਰੀ-ਵਾਰੀ ਉਸ ਨਾਲ ਬਲਾਤਕਾਰ ਕੀਤਾ।" ਬਾਅਦ 'ਚ, ਉਹ ਉਸਨੂੰ ਉੱਥੇ ਛੱਡ ਕੇ ਭੱਜ ਗਏ।
19 ਸਾਲਾ ਦਿਹਾੜੀਦਾਰ ਮਜ਼ਦੂਰ ਗ੍ਰਿਫ਼ਤਾਰ
ਜਦੋਂ ਕੁੜੀ ਘਰ ਵਾਪਸ ਆਈ ਅਤੇ ਆਪਣੇ ਮਾਪਿਆਂ ਨੂੰ ਆਪਣੀ ਹੱਡਬੀਤੀ ਦੱਸੀ, ਤਾਂ ਗੁੱਸੇ 'ਚ ਆਏ ਪਿੰਡ ਵਾਸੀਆਂ ਨੇ ਤਲਾਸ਼ੀ ਸ਼ੁਰੂ ਕੀਤੀ ਅਤੇ ਉਸੇ ਰਾਤ ਇੱਕ ਦੋਸ਼ੀ, 19 ਸਾਲਾ ਦਿਹਾੜੀਦਾਰ ਮਜ਼ਦੂਰ, ਨੂੰ ਉਸਦੇ ਘਰੋਂ ਫੜ ਲਿਆ।ਪੁਲਸ ਨੇ ਕਿਹਾ, 'ਪਿੰਡ ਵਾਲਿਆਂ ਨੇ ਦੋਸ਼ੀ ਨੂੰ ਸਾਡੇ ਹਵਾਲੇ ਕਰ ਦਿੱਤਾ।' ਅਸੀਂ ਉਸਨੂੰ ਇਸ ਮਾਮਲੇ ਵਿੱਚ ਕਥਿਤ ਸ਼ਮੂਲੀਅਤ ਲਈ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਹੋਰ ਮੁਲਜ਼ਮਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।ਦੇਬਨਾਥ ਨੇ ਕਿਹਾ ਕਿ ਪੀੜਤਾ ਦੀ ਡਾਕਟਰੀ ਜਾਂਚ ਕੀਤੀ ਗਈ ਹੈ ਅਤੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ, 'ਅਸੀਂ ਦੋਵਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।'
ਕਾਨੂੰਨਾਂ ’ਚ ਕੋਈ ਬਦਲਾਅ ਨਾ ਹੋਣ ਨਾਲ ‘ਖਤਮ’ ਹੋ ਗਿਆ ਸੀ ਸਹਿਕਾਰਤਾ ਅੰਦੋਲਨ : ਸ਼ਾਹ
NEXT STORY