ਹਿਸਾਰ— ਹਰਿਆਣਾ ਦੇ ਐਡੀਸ਼ਨਲ ਸੈਸ਼ਨ ਜੱਜ ਡਾ. ਪੰਕਜ ਦੀ ਅਦਾਲਤ ਨੇ ਜ਼ਿਲੇ ਦੇ ਬਹੁ-ਚਰਚਿਤ ਆਸ਼ਰਮ ਪ੍ਰਕਰਨ 'ਚ ਮਾਨਸਿਕ ਰੂਪ ਨਾਲ ਅਪਾਹਜ ਨਾਬਾਲਿਗ ਲੜਕੀ ਨਾਲ ਬਲਾਤਕਾਰ ਕਰਨ ਦਾ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਗੋਪਾਲ ਦਾਸ ਨੂੰ 14 ਸਾਲ ਕੈਦ ਦੀ ਸਜਾ ਸੁਣਾਈ ਗਈ ਹੈ। ਨਾਲ ਹੀ ਉਸ 'ਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਜੁਰਮਾਨਾ ਅਦਾ ਨਾ ਕਰਨ 'ਤੇ 2 ਮਹੀਨੇ ਦੀ ਸਜਾ ਭੁਗਤਨੀ ਪਵੇਗੀ। ਅਦਾਲਤ ਨੇ 2 ਦਿਨ ਪਹਿਲਾ ਗੋਪਾਲ ਦਾਸ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਕੇਅਰ ਟੇਕਰ ਸਮੇਤ 2 ਦੋਸ਼ੀਆਂ ਨੂੰ ਬਰੀ ਕੀਤਾ ਸੀ। ਹਿਸਾਰ ਸਦਰ ਥਾਣਾ 'ਚ ਇਸ ਸੰਬੰਧ 'ਚ 2 ਅਕਤੂਬਰ, 2015 ਨੂੰ ਛੇੜਛਾੜ, ਕੁੱਟਮਾਰ ਕਰਨ, ਅਸ਼ਲੀਲ ਭਾਸ਼ਾ ਦਾ ਇਸਤੇਮਾਲ ਕਰਨ, ਕੁਕਰਮ, ਪੋਕਸੋ ਅਤੇ ਜੁਵਨਾਇਲ ਜਸਟਿਸ ਐਕਟ ਦੇ ਤਹਿਤ ਕੇਸ ਦਰਜ ਹੋਇਆ ਸੀ। ਹਾਲਾਂਕਿ ਇਸ ਤੋਂ ਪਹਿਲਾਂ ਹਿਸਾਰ ਦੇ ਮੌਜ਼ੂਦ ਡਾ. ਚੰਦਰਸ਼ੇਖਰ ਖਰੇ ਨੇ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ ਸੀ।
ਸੜਕ ਹਾਦਸੇ 'ਚ 2 ਅਤੇ ਡੁੱਬਣ ਨਾਲ ਗਈਆਂ 5 ਜ਼ਿੰਦਗੀਆਂ
NEXT STORY