ਦੇਵਬੰਦ (ਵਾਰਤਾ)— ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਾ ਘੁਣ ਵਾਂਗ ਖਾ ਰਿਹਾ ਹੈ। ਨਸ਼ਿਆਂ ਵਿਰੁੱਧ ਜਾਗਰੂਕਤਾ ਅਤੇ ਹਜ਼ਾਰਾਂ ਕੋਸ਼ਿਸ਼ਾਂ ਵੀ ਨਸ਼ਿਆਂ ਨੂੰ ਰੋਕਣ 'ਚ ਸਫਲ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਪਰ ਹਿੰਦੁਸਤਾਨ ਦੇ ਨਕਸ਼ੇ 'ਚ ਇਕ ਅਜਿਹਾ ਅਨੋਖਾ ਪਿੰਡ ਹੈ, ਜੋ ਆਪਣੇ ਖਾਸ ਤਰ੍ਹਾਂ ਦੇ ਰਹਿਣ-ਸਹਿਣ ਅਤੇ ਖਾਣ-ਪੀਣ ਲਈ ਦੇਸ਼ ਭਰ 'ਚ ਪ੍ਰਸਿੱਧ ਹੈ। ਇਹ ਪਿੰਡ ਸਹਾਰਨਪੁਰ ਦੇ ਨਗਰ ਦੇਵਬੰਦ ਤੋਂ 8 ਕਿਲੋਮੀਟਰ ਦੂਰ ਮੰਗਲੌਰ ਰੋਡ 'ਤੇ ਕਾਲੀ ਨਦੀ ਦੇ ਕੰਢੇ ਵੱਸਿਆ ਮਿਰਗਪੁਰ ਹੈ। ਪਿੰਡ ਦੇ ਬਾਹਰ ਕਾਲੀ ਨਦੀ ਦੇ ਕੰਢੇ ਉੱਚੇ ਟੀਲੇ 'ਤੇ ਬਾਬਾ ਫਕੀਰਾ ਦੀ ਸਮਾਧੀ ਬਣੀ ਹੋਈ ਹੈ। ਇੱਥੇ ਹਰ ਸਾਲ ਉਨ੍ਹਾਂ ਦੀ ਯਾਦ 'ਚ ਮਹਾਸ਼ਿਵਰਾਤਰੀ ਤੋਂ ਠੀਕ ਪਹਿਲਾਂ ਵੱਡਾ ਮੇਲਾ ਲੱਗਦਾ ਹੈ। ਮਿਰਗਪੁਰ ਪਿੰਡ ਅੱਜ ਵੀ ਭਾਰਤੀ ਸੱਭਿਆਚਾਰ ਨਾਲ ਰੰਗਿਆ ਹੈ ਅਤੇ ਦੇਸ਼ 'ਚ ਵੱਖਰੀ ਮਿਸਾਲ ਬਣਿਆ ਹੋਇਆ ਹੈ।

ਪਿੰਡ ਦੇ 90 ਫੀਸਦੀ ਆਬਾਦੀ ਹਿੰਦੂ ਗੁੱਜਰਾਂ ਦੀ ਹੈ। ਇੱਥੋਂ ਦੇ ਵਾਸੀਆਂ ਦੀ ਖੂਬੀ ਇਹ ਹੈ ਕਿ ਸਾਰੇ ਹਰ ਤਰ੍ਹਾਂ ਦੇ ਨਸ਼ੇ ਤੋਂ ਮੁਕਤ ਹਨ। ਕੋਈ ਵੀ ਵਿਅਕਤੀ ਭੋਜਨ 'ਚ ਮਾਸ, ਪਿਆਜ਼, ਲਸਣ ਤਕ ਦੀ ਵਰਤੋਂ ਨਹੀਂ ਕਰਦਾ। ਉਹ ਸ਼ਰਾਬ, ਪਾਨ, ਬੀੜੀ, ਸਿਗਰਟ, ਹੁੱਕਾ, ਗੁਟਕਾ, ਅਫੀਮ ਅਤੇ ਭੰਗ ਆਦਿ ਨਸ਼ੀਲੇ ਪਦਾਰਥਾਂ ਦਾ ਵੀ ਸੇਵਨ ਨਹੀਂ ਕਰਦੇ। ਮਿਰਗਪੁਰ ਵਿਕਾਸ ਡਵੀਜ਼ਨ ਦੇਵਬੰਦ ਦਾ ਆਦਰਸ਼ ਪਿੰਡ ਹੈ। ਸਮਾਜਿਕ ਤੌਰ 'ਤੇ ਇਹ ਪਿੰਡ ਸਿਗਰਟਨੋਸ਼ੀ ਰਹਿਤ ਪਿੰਡ ਦੀ ਸ਼੍ਰੇਣੀ 'ਚ ਸ਼ੁਮਾਰ ਹੋਣ ਕਾਰਨ ਸਮਾਜ 'ਚ ਇਕ ਮਿਸਾਲ ਬਣਿਆ ਹੋਇਆ ਹੈ। ਪਿੰਡ ਨੂੰ ਸ਼ਰਾਬ ਅਤੇ ਨਸ਼ੇ ਤੋਂ ਮੁਕਤ ਬਣਾਉਣ ਦੇ ਪਿੱਛੇ ਬਾਬਾ ਫਕੀਰਾ ਦਾਸ ਦੀ ਸੀਖ ਅੱਜ ਵੀ ਕੰਮ ਕਰ ਰਹੀ ਹੈ। ਅੱਜ ਤੋਂ ਕਰੀਬ 500 ਸਾਲ ਪਹਿਲਾਂ ਮੁਗ਼ਲ ਸਮਰਾਟ ਨਸਰੂਦੀਨ ਮੁਹੰਮਦ ਜਹਾਂਗੀਰ ਜੋ ਅਕਬਰ ਦੇ ਵੱਡੇ ਬੇਟੇ ਅਤੇ ਉੱਤਰਾਧਿਕਾਰੀ ਸਨ, ਦੇ ਸ਼ਾਸਨਕਾਲ 'ਚ ਬਾਬਾ ਨੇ ਆਪਣੇ ਚੇਲਿਆਂ ਨੂੰ ਜੇਲ ਤੋਂ ਇਸੇ ਸ਼ਰਤ 'ਤੇ ਰਿਹਾਅ ਕਰਵਾਇਆ ਸੀ ਕਿ ਉਹ ਕਦੇ ਵੀ ਸਿਗਰਟਨੋਸ਼ੀ ਅਤੇ ਮਾਸ ਆਦਿ ਦਾ ਸੇਵਨ ਨਹੀਂ ਕਰਨਗੇ। ਪੂਰੇ ਪਿੰਡ ਨੇ ਸ਼ਰਧਾਪੂਰਵਕ ਬਾਬਾ ਦੀ ਸ਼ਰਤ ਨੂੰ ਮਨਜ਼ੂਰ ਕਰਦੇ ਹੋਏ ਸਹੁੰ ਚੁੱਕੀ ਸੀ, ਜਿਸ ਦਾ ਪਿੰਡ ਵਾਸੀ ਅੱਜ ਵੀ ਪਾਲਣ ਕਰ ਰਹੇ ਹਨ।
ਪਾਕਿਸਤਾਨੀ ਗੋਲਿਆਂ ਦੇ ਪਰਛਾਵਿਆਂ ਹੇਠ ਖੌਫਜ਼ਦਾ ਪਿੰਡ ਤਰੇਵਾ
NEXT STORY