ਕੁੱਲੂ - ਪਾਰਵਤੀ ਘਾਟੀ 'ਚ ਛੰਨੀਖੋੜ ਨੇੜੇ ਪਾਰਵਤੀ ਨਦੀ 'ਚੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਕੁੱਲੂ ਹਸਪਤਾਲ ਭੇਜ ਦਿੱਤਾ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਐੱਸ.ਪੀ. ਡਾ: ਕਾਰਤੀਕੇਯਨ ਗੋਕੁਲ ਚੰਦਰਨ ਨੇ ਦੱਸਿਆ ਕਿ ਜਦੋਂ ਲੋਕਾਂ ਨੇ ਪਾਰਵਤੀ ਨਦੀ ਦੇ ਕੰਢੇ 'ਤੇ ਇੱਕ ਲਾਸ਼ ਪਈ ਹੋਈ ਦੇਖੀ ਤਾਂ ਉਹਨਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।
ਇਹ ਵੀ ਪੜ੍ਹੋ - ਸਕੂਲੀ ਬੱਚਿਆਂ ਲਈ Good News, ਨਵੰਬਰ ਮਹੀਨੇ 'ਚ ਇੰਨੇ ਦਿਨ ਬੰਦ ਰਹਿਣਗੇ ਸਕੂਲ
ਮੌਕੇ 'ਤੇ ਪਹੁੰਚੀ ਪੁਲਸ ਟੀਮ ਨੇ ਲਾਸ਼ ਨੂੰ ਨਦੀ 'ਚੋਂ ਬਾਹਰ ਕੱਢ ਕੇ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ। ਦੱਸ ਦੇਈਏ ਕਿ ਮ੍ਰਿਤਕ ਹਾਲਾਤ ਵਿਚ ਮਿਲੇ ਵਿਅਕਤੀ ਦੀ ਪਛਾਣ ਪੂਰਨ ਚੰਦ (47) ਪੁੱਤਰ ਵੇਲੂ ਰਾਮ ਵਾਸੀ ਕੁੱਲੂ ਵਜੋਂ ਹੋਈ ਹੈ, ਜੋ ਘਰੋਂ ਲਾਪਤਾ ਸੀ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ - ਦੀਵਾਲੀ ਵਾਲੇ ਦਿਨ ਖ਼ੁਸ਼ੀ ਦੀ ਥਾਂ ਸੋਗ ਮਨਾਉਂਦੇ ਹਨ ਭਾਰਤ ਦੇ ਇਹ ਲੋਕ? ਹੈਰਾਨ ਕਰ ਦੇਵੇਗੀ ਵਿਲੱਖਣ ਪਰੰਪਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'4 ਪੈੱਗ ਲਾ ਰੋਜ਼ ਕਹਿੰਦੀ ਐ ਘਰਵਾਲੀ...', ਦੁਖੀ ਹੋ ਗਿਆ ਘਰਵਾਲਾ, ਪੁਲਸ ਤੋਂ ਮੰਗੀ ਮਦਦ
NEXT STORY