ਲਖੀਸਰਾਏ- ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਦੇ ਗੋਵਰਧਨ ਬੀਘਾ ਪਿੰਡ ਦੇ 19 ਸਾਲਾ ਮਿਥੀਲੇਸ਼ ਕੁਮਾਰ ਦਾ ਇਕ ਨਵਾਂ ਸੁਫ਼ਨਾ ਸਾਹਮਣੇ ਆਇਆ ਹੈ। ਪਹਿਲੇ ਉਸ ਨੇ 2 ਲੱਖ ਰੁਪਏ ਦੇ ਕੇ ਫਰਜ਼ੀ ਆਈਪੀਐੱਸ ਬਣਨ ਦੀ ਕੋਸ਼ਿਸ਼ ਕੀਤੀ ਸੀ ਪਰ ਹੁਣ ਉਸ ਨੇ ਡਾਕਟਰ ਬਣਨ ਦੀ ਇੱਛਾ ਜ਼ਾਹਰ ਕੀਤੀ ਹੈ। ਹਾਲ ਹੀ 'ਚ ਦਿੱਤੇ ਇਕ ਇੰਟਰਵਿਊ 'ਚ ਮਿਥੀਲੇਸ਼ ਨੇ ਕਿਹਾ,"ਹੁਣ ਮੈਂ ਪੁਲਸ ਵਾਲਾ ਨਹੀਂ ਬਣਾਂਗਾ, ਮੈਂ ਡਾਕਟਰ ਬਣਾਂਗਾ।" ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਡਾਕਟਰ ਬਣ ਕੇ ਕੀ ਕਰੇਗਾ ਤਾਂ ਉਸ ਨੇ ਬੜੇ ਉਤਸ਼ਾਹ ਨਾਲ ਜਵਾਬ ਦਿੱਤਾ, "ਸਭ ਨੂੰ ਬਚਾਵਾਂਗਾ।"
ਇਹ ਵੀ ਪੜ੍ਹੋ : 26 ਸਤੰਬਰ ਤੱਕ ਬੰਦ ਰਹਿਣਗੇ ਸਕੂਲ, ਜਾਣੋ ਵਜ੍ਹਾ
ਫਰਜ਼ੀ IPS ਕਹਾਣੀ ਕਿਵੇਂ ਬਣੀ?
ਮਿਥੀਲੇਸ਼ ਦਾ ਮਾਮਲਾ ਉਦੋਂ ਸੁਰਖੀਆਂ 'ਚ ਆਇਆ ਜਦੋਂ ਉਸ ਨੂੰ ਫਰਜ਼ੀ ਆਈਪੀਐੱਸ ਅਫ਼ਸਰ ਵਜੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ ਦੱਸਿਆ ਕਿ ਖਹਿਰਾ ਇਲਾਕੇ ਦੇ ਮਨੋਜ ਸਿੰਘ ਨਾਂ ਦੇ ਵਿਅਕਤੀ ਨੇ ਉਸ ਨੂੰ ਪੁਲਸ ਵਿੱਚ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਮਨੋਜ ਨੇ ਇਸ ਕੰਮ ਲਈ ਉਸ ਤੋਂ 2 ਲੱਖ 30 ਹਜ਼ਾਰ ਰੁਪਏ ਦੀ ਮੰਗ ਕੀਤੀ। ਮਿਥੀਲੇਸ਼ ਨੇ ਆਪਣੇ ਮਾਮੇ ਤੋਂ ਪੈਸੇ ਲੈ ਕੇ ਮਨੋਜ ਨੂੰ ਦੇ ਦਿੱਤੇ, ਤਾਂ ਜੋ ਉਹ ਪੁਲਸ 'ਚ ਭਰਤੀ ਹੋ ਸਕੇ। ਮਨੋਜ ਨੇ ਆਈਪੀਐੱਸ ਦੀ ਵਰਦੀ, ਬੈਚ ਅਤੇ ਇਕ ਨਕਲੀ ਪਿਸਤੌਲ ਮਿਥੀਲੇਸ਼ ਨੂੰ ਦਿੱਤਾ ਅਤੇ ਉਸ ਨੂੰ ਕਿਹਾ ਕਿ ਉਸ ਦਾ ਕੰਮ ਹੋ ਗਿਆ ਹੈ। ਮਿਥੀਲੇਸ਼ ਖੁਸ਼ੀ-ਖੁਸ਼ੀ ਵਰਦੀ ਪਾ ਕੇ ਘਰੋਂ ਨਿਕਲਿਆ, ਪਰ ਸਿਕੰਦਰਾ ਚੌਕ 'ਤੇ ਪੁਲਸ ਨੇ ਉਸ ਨੂੰ ਫੜ ਲਿਆ।
ਮਨੋਜ ਸਿੰਘ ਨੂੰ ਇਕ ਸਬ-ਇੰਸਪੈਕਟਰ ਦੀ ਲਿਖਤੀ ਦਰਖਾਸਤ 'ਤੇ ਮੁਲਜ਼ਮ ਬਣਾਇਆ
ਪੁਲਸ ਅਨੁਸਾਰ ਮਿਥੀਲੇਸ਼ ਅਤੇ ਮਨੋਜ ਸਿੰਘ ਨੂੰ ਸਬ ਇੰਸਪੈਕਟਰ ਦੀ ਲਿਖਤੀ ਦਰਖਾਸਤ ’ਤੇ ਮੁਲਜ਼ਮ ਬਣਾਇਆ ਗਿਆ ਸੀ। ਡੀਐੱਸਪੀ ਸਤੀਸ਼ ਸੁਮਨ ਨੇ ਦੱਸਿਆ ਕਿ ਇਸ ਮਾਮਲੇ 'ਚ ਮਿਥੀਲੇਸ਼ ਨੂੰ ਜੇਲ੍ਹ ਨਹੀਂ ਭੇਜਿਆ ਗਿਆ ਸੀ, ਸਗੋਂ ਉਸ ਨੂੰ ਬਾਂਡ ਭਰਵਾ ਕੇ ਛੱਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਜੋ ਲੋਕ ਵੀ ਇਸ 'ਚ ਸ਼ਾਮਲ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਹੁਣ ਡਾਕਟਰ ਬਣਨ ਦਾ ਹੈ ਸੁਫ਼ਨਾ
ਫਰਜ਼ੀ ਆਈਪੀਐੱਸ ਬਣਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਮਿਥੀਲੇਸ਼ ਹੁਣ ਡਾਕਟਰ ਬਣਨ ਦਾ ਸੁਫ਼ਨਾ ਦੇਖ ਰਿਹਾ ਹੈ। ਉਹ ਚਾਹੁੰਦਾ ਹੈ ਕਿ ਉਹ ਆਪਣੀ ਪੜ੍ਹਾਈ ਨੂੰ ਗੰਭੀਰਤਾ ਨਾਲ ਲਵੇ ਅਤੇ ਆਪਣੇ ਨਵੇਂ ਟੀਚੇ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰੇ। ਮਿਥੀਲੇਸ਼ ਦੀ ਇਹ ਤਬਦੀਲੀ ਦਰਸਾਉਂਦੀ ਹੈ ਕਿ ਕਈ ਵਾਰ ਗਲਤ ਰਸਤੇ 'ਤੇ ਚੱਲਣ ਤੋਂ ਬਾਅਦ ਵੀ ਲੋਕ ਸਹੀ ਦਿਸ਼ਾ ਵੱਲ ਪਰਤ ਸਕਦੇ ਹਨ। ਇਹ ਘਟਨਾ ਇਹ ਸੁਨੇਹਾ ਵੀ ਦਿੰਦੀ ਹੈ ਕਿ ਸਿੱਖਿਆ ਅਤੇ ਸਹੀ ਸੇਧ ਨਾਲ ਹਰ ਨੌਜਵਾਨ ਆਪਣੇ ਟੀਚੇ ਹਾਸਲ ਕਰ ਸਕਦਾ ਹੈ। ਮਿਥੀਲੇਸ਼ ਹੁਣ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਅੱਗੇ ਵਧਣ ਦਾ ਇਰਾਦਾ ਰੱਖਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਵਧਾਨ : 1 ਅਕਤੂਬਰ ਤੋਂ ਬਦਲਣ ਜਾ ਰਹੇ ਇਹ ਨਿਯਮ, ਇਨ੍ਹਾਂ ਬਦਲਾਅ ਬਾਰੇ ਸੁਚੇਤ ਰਹਿਣਾ ਹੈ ਜ਼ਰੂਰੀ
NEXT STORY