ਦੁਰਗ, (ਯੂ. ਐੱਨ. ਆਈ.)- ਛੱਤੀਸਗੜ੍ਹ ਦੇ ਦੁਰਗ ਜ਼ਿਲੇ ਦੀ ਰਾਜਨੀਤੀ ’ਚ ਇਸ ਵਾਰ ਸਾਬਕਾ ਗ੍ਰਹਿ ਮੰਤਰੀ ਦੇ ਸੈਕਟਰ 9 ਸਥਿਤ ਬੰਗਲੇ ਨੂੰ ਲੈ ਕੇ ਹੰਗਾਮਾ ਹੋਇਆ ਹੈ।
ਦਰਅਸਲ 10 ਸਾਲ ਪਹਿਲਾਂ ਸਾਬਕਾ ਗ੍ਰਹਿ ਮੰਤਰੀ ਨੂੰ ਭਿਲਾਈ ਸਟੀਲ ਪਲਾਂਟ (ਬੀ. ਐੱਸ. ਪੀ.) ਨੇ ਬੰਗਲਾ ਅਲਾਟ ਕੀਤਾ ਸੀ ਪਰ ਇਹ ਬੰਗਲਾ ਹੁਣ ਵਿਵਾਦ ਦਾ ਕਾਰਨ ਬਣ ਗਿਆ ਹੈ, ਕਿਉਂਕਿ ਵੈਸ਼ਾਲੀ ਨਗਰ ਦੇ ਭਾਜਪਾ ਵਿਧਾਇਕ ਰਿਕੇਸ਼ ਸੇਨ ਨੂੰ ਇਹ ਬੰਗਲਾ ਅਲਾਟ ਕਰ ਦਿੱਤਾ ਗਿਆ ਹੈ।
ਬੀ. ਐੱਸ. ਪੀ. ਦੇ ਅਧਿਕਾਰੀਆਂ ਵੱਲੋਂ ਤਾਮਰਧਵਜ ਸਾਹੂ ਨੂੰ ਕਿਸੇ ਤਰ੍ਹਾਂ ਦਾ ਨੋਟਿਸ ਨਹੀਂ ਦਿੱਤਾ ਗਿਆ ਹੈ। ਇਸ ਗੱਲ ਤੋਂ ਨਾਰਾਜ਼ ਸਾਬਕਾ ਗ੍ਰਹਿ ਮੰਤਰੀ ਨੇ ਹੁਣ ਰਿਕੇਸ਼ ਸੇਨ ’ਤੇ ਦੋਸ਼ ਲਾਇਆ ਹੈ, ਕਿ ਉਨ੍ਹਾਂ ਦੇ ਨਿਵਾਸ ’ਚ ਜਬਰਦਸਤੀ ਵੜਨਾ ਅਤੇ ਬੰਗਲੇ ਦੇ ਬਾਹਰ ਆਪਣੇ ਨਾਂ ਦਾ ਬੋਰਡ ਲਾਉਣਾ, ਇਹ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ। ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਬੀ. ਐੱਸ. ਪੀ. ਦੇ ਡਾਇਰੈਕਟਰ ਇੰਚਾਰਜ ਅਤੇ ਐੱਸ. ਪੀ. ਦੁਰਗ ਨਾਲ ਚਰਚਾ ਕਰ ਕੇ ਮੈਮੋਰੰਡਮ ਸੌਂਪਿਆ ਹੈ।
ਕਰੋੜਾਂ ਦੀ ਲਾਗਤ ਨਾਲ ਬਣੇ ਰਾਮਪੱਥ ਮੀਂਹ ਕਾਰਨ ਧੱਸਿਆ, ਸੜਕਾਂ 'ਤੇ ਪੈ ਗਏ ਟੋਏ
NEXT STORY