ਬੇਂਗਲੁਰੂ (ਭਾਸ਼ਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਦ (ਐੱਸ.) ਦੇ ਕਨਵੀਨਰ ਐੱਚ. ਡੀ. ਦੇਵੇਗੌੜਾ ਦੇ ਵਿਚਾਲੇ ਸੰਸਦ ਭਵਨ ’ਚ ਹੋਈ ਮੁਲਾਕਾਤ ਤੋਂ ਬਾਅਦ ਕਰਨਾਟਕ ’ਚ ਅਗਲੀਆਂ ਵਿਧਾਨ ਪ੍ਰੀਸ਼ਦ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਅਤੇ ਜਦ (ਐੱਸ.) ਦੇ ਵਿਚਾਲੇ ਸਮਝੌਤਾ ਹੋਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਭਾਜਪਾ ਨੇਤਾਵਾਂ ਨੇ ਮੰਗਲਵਾਰ ਨੂੰ ਹੋਈ ਇਸ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਜੰਮ ਕੇ ਸਾਂਝੀਆਂ ਕੀਤੀਆਂ। ਕਰਨਾਟਕ ਵਿਧਾਨ ਪ੍ਰੀਸ਼ਦ ਦੇ 20 ਸਥਾਨਕ ਅਥਾਰਟੀ ਚੋਣ ਹਲਕਿਆਂ ਦੀਆਂ 25 ਸੀਟਾਂ ’ਤੇ 10 ਦਸੰਬਰ ਨੂੰ ਦੋ-ਸਾਲਾ ਚੋਣਾਂ ਲਈ ਪੋਲਿੰਗ ਹੋਵੇਗੀ। ਇਨ੍ਹਾਂ ਸੀਟਾਂ ’ਤੇ ਮੌਜੂਦਾ ਮੈਬਰਾਂ ਦਾ ਕਾਰਜਕਾਲ ਪੂਰਾ ਹੋਣ ਕਾਰਨ ਚੋਣਾਂ ਕਰਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਓਮੀਕ੍ਰੋਨ ਤੇ ਡੈਲਟਾ ਵੇਰੀਐਂਟ ਕਾਰਨ ਕਈ ਦੇਸ਼ਾਂ 'ਚ ਫਿਰ ਤੋਂ ਲੱਗ ਹਨ ਰਹੀਆਂ ਪਾਬੰਦੀਆਂ
ਭਾਜਪਾ ਦੇ ਧਾਕੜ ਨੇਤਾ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦਿਯੁਰੱਪਾ ਚੋਣਾਂ ’ਚ ਉਨ੍ਹਾਂ ਸੀਟਾਂ ’ਤੇ ਜਦ (ਐੱਸ.) ਦਾ ਸ਼ਰ੍ਹੇਆਮ ਸਮਰਥਨ ਮੰਗ ਰਹੇ ਹਨ ਜਿੱਥੇ ਉਹ ਆਪਣੇ ਉਮੀਦਵਾਰ ਨਹੀਂ ਉਤਾਰ ਰਹੀ ਹੈ। ਇਸ ਪਿੱਠਭੂਮੀ ’ਚ ਮੋਦੀ-ਦੇਵੇਗੌੜਾ ਦੀ ਮੁਲਾਕਾਤ ਦਾ ਘਟਨਾਚੱਕਰ ਸਾਹਮਣੇ ਆਇਆ ਹੈ। ਜਦ (ਐੱਸ.) ਨੇ ਸਿਰਫ 6 ਸੀਟਾਂ ’ਤੇ ਉਮੀਦਵਾਰ ਉਤਾਰੇ ਹਨ ਜਦੋਂ ਕਿ ਭਾਜਪਾ ਅਤੇ ਕਾਂਗਰਸ 20-20 ਸੀਟਾਂ ’ਤੇ ਚੋਣ ਲੜ ਰਹੀ ਹੈ। ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਰਾਸ਼ਟਰੀ ਰਾਜਧਾਨੀ ’ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੇਵੇਗੌੜਾ ਨੇ ਕਿਹਾ ਸੀ ਕਿ ਚਰਚਾ ਹੋਈ ਹੈ ਅਤੇ ਜਦ (ਐੱਸ.) ਵੱਲੋਂ ਸਾਬਕਾ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਫ਼ੈਸਲਾ ਲੈਣਗੇ ਜਦੋਂ ਕਿ ਇਸ ਮਾਮਲੇ ’ਤੇ ਫੈਸਲਾ ਲੈਣਾ ਆਖਿਰ ਭਾਜਪਾ ’ਤੇ ਨਿਰਭਰ ਕਰਦਾ ਹੈ ਕਿਉਂਕਿ ਉਹ ਸੱਤਾ ’ਚ ਹੈ।
ਇਸ ਦਰਮਿਆਨ, ਦਿੱਲੀ ਦੇ ਘਟਨਾਚੱਕਰ ’ਤੇ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਬੁੱਧਵਾਰ ਨੂੰ ਹੁਬਲੀ ’ਚ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਕਿ ਯੇਦਿਯੁਰੱਪਾ ਅਤੇ ਕੁਮਾਰਸਵਾਮੀ ਸੰਭਾਵੀ ਸਮਝੌਤੇ ’ਤੇ ਅੰਤਿਮ ਫ਼ੈਸਲਾ ਲੈਣਗੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਦੇਵੇਗੌੜਾ ਵਿਚਾਲੇ ਬੈਠਕ ਦੌਰਾਨ ਕਈ ਮੁੱਦਿਆਂ ’ਤੇ ਚਰਚਾ ਹੋਈ, ਇਸ ਮਾਮਲੇ ਨੂੰ ਸਥਾਨਕ ਲੀਡਰਸ਼ਿਪ ’ਤੇ ਛੱਡ ਦਿੱਤਾ ਗਿਆ ਹੈ। ਸਾਡੇ ਨੇਤਾ ਯੇਦਿਯੁਰੱਪਾ ਅਤੇ ਕੁਮਾਰਸਵਾਮੀ ਇਸ ’ਤੇ ਅੰਤਿਮ ਫ਼ੈਸਲਾ ਲੈਣਗੇ।
ਇਹ ਵੀ ਪੜ੍ਹੋ : ਚੀਨ ਨੇ ਬੋਇੰਗ 737 ਮੈਕਸ ਨੂੰ ਉਡਾਣ ਭਰਨ ਦੀ ਦਿੱਤੀ ਇਜਾਜ਼ਤ : ਰਿਪੋਰਟ
ਉੱਚ ਸਦਨ ’ਚ ਬਹੁਮੱਤ ਲਈ ਭਾਜਪਾ ਲਈ ਦੋ-ਸਾਲਾਨਾ ਚੋਣਾਂ ਅਹਿਮ
ਕਰਨਾਟਕ ਵਿਧਾਨ ਸਭਾ ਦੇ 75 ਮੈਂਬਰੀ ਉੱਚ ਸਦਨ ’ਚ ਬਹੁਮੱਤ ਹਾਸਲ ਕਰਨ ਲਈ ਭਾਜਪਾ ਲਈ ਇਹ ਚੋਣ ਅਮਿਹ ਹੈ। ਜਦ (ਐੱਸ.) ਦੇ ਸੂਤਰਾਂ ਅਨੁਸਾਰ ਪਾਰਟੀ ਉਨ੍ਹਾਂ ਸੀਟਾਂ ’ਤੇ ਭਾਜਪਾ ਦਾ ਸਮਰਥਨ ਕਰਨ ਲਈ ਤਿਆਰ ਹੈ, ਜਿਨ੍ਹਾਂ ’ਤੇ ਉਹ ਚੋਣ ਨਹੀਂ ਲੜ ਰਹੀ ਹੈ ਪਰ ਭਾਜਪਾ ਨੇਤਾਵਾਂ ਨੂੰ ਇਸ ਸੰਬੰਧ ’ਚ ਅਧਿਕਾਰਕ ਤੌਰ ’ਤੇ ਜਦ (ਐੱਸ.) ਨੇਤਾਵਾਂ ਨਾਲ ਸੰਪਰਕ ਕਰ ਕੇ ਗੱਲਬਾਤ ਕਰਨੀ ਹੋਵੇਗੀ। ਜਦ (ਐੱਸ.) ਦੇ ਇਕ ਅਹੁਦੇਦਾਰ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੀ ਪਾਰਟੀ ਇਸ ਦੇ ਬਦਲੇ ’ਚ ਕੁੱਝ ਮੰਗੇਗੀ ਤਾਂ ਉਨ੍ਹਾਂ ਕਿਹਾ, ਸ਼ਾਇਦ, ਇਹ ਸੁਭਾਵਕਿ ਹੈ... ਵੇਖਦੇ ਹਾਂ ਕਿ ਚੀਜ਼ਾਂ ਕਿਵੇਂ ਚੱਲਦੀਆਂ ਹਨ, ਉਨ੍ਹਾਂ ਨੂੰ ਪਹਿਲਾਂ ਸੰਪਰਕ ਕਰਨ ਦਿਓ। ਸਾਨੂੰ ਇਹ ਵੀ ਵੇਖਣਾ ਹੋਵੇਗਾ ਕਿ ਅਸੀਂ ਭਵਿੱਖ ’ਚ ਹੋਣ ਵਾਲੀਆਂ ਚੋਣਾਂ ’ਚ ਆਪਣੀ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਹੜੀਆਂ ਸੀਟਾਂ ’ਤੇ ਉਨ੍ਹਾਂ ਦਾ ਸਮਰਥਨ ਕਰ ਸੱਕਦੇ ਹਾਂ।’’
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਲਖਨਊ: ਫਾਈਟਰ ਜੈੱਟ ਮਿਰਾਜ ਦਾ ਪਹੀਆ ਚੋਰੀ, ਟ੍ਰੈਫਿਕ ਜਾਮ ਦੌਰਾਨ ਸਕਾਰਪੀਓ ਸਵਾਰ ਚੋਰਾਂ ਦੀ ਕਰਤੂਤ
NEXT STORY