ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਰਾਸ਼ਟਰੀ ਮੁਦਰੀਕਰਨ ਯੋਜਨਾ ਨੂੰ ਲੈ ਕੇ ਬੁੱਧਵਾਰ ਨੂੰ ਮੁੜ ਮੋਦੀ ਸਰਕਾਰ ’ਤੇ ਹਮਲਾ ਬੋਲਿਆ ਅਤੇ ਕਿਹਾ ਕਿ ਰਾਸ਼ਟਰੀ ਹਿੱਤਾਂ ਦੀ ਸੁਰੱਖਿਆ ਦੀ ਗੱਲ ਕਰਨ ਵਾਲੀ ਇਸ ਸਰਕਾਰ ਨੇ ਹੁਣ ਆਪਣਾ ਈਮਾਨ ਵੀ ਵੇਚ ਦਿੱਤਾ ਹੈ। ਰਾਹੁਲ ਨੇ ਕਿਹਾ ਕਿ ਇਹ ਸਰਕਾਰ ਆਪਣਾ ਈਮਾਨ ਪਹਿਲਾਂ ਹੀ ਵੇਚ ਚੁਕੀ ਹੈ ਅਤੇ ਹੁਣ ਦੇਸ਼ ਦੀ ਜਾਇਦਾਦ ਵੇਚਣ ’ਚ ਜੁਟ ਗਈ ਹੈ।
ਰਾਹੁਲ ਨੇ ਟਵੀਟ ਕੀਤਾ,‘‘ਸਭ ਤੋਂ ਪਹਿਲਾਂ ਈਮਾਨ ਵੇਚਿਆ ਅਤੇ ਹੁਣ।’’ ਰਾਹੁਲ ਨੇ ਮੰਗਲਵਾਰ ਨੂੰ ਪਾਰਟੀ ਹੈੱਡ ਕੁਆਰਟਰ ’ਚ ਪ੍ਰੈੱਸ ਕਾਨਫਰੰਸ ਕਰ ਕੇ ਸਰਕਾਰ ’ਤੇ ਦੇਸ਼ ਦੀ ਜਾਇਦਾਦ ’ਚ ਨਿੱਜੀ ਖੇਤਰ ਨੂੰ ਹਿੱਸੇਦਾਰ ਬਣਾਉਣ ਨੂੰ ਲੈ ਕੇ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਇਹ ਸਰਕਾਰ 75 ਸਾਲਾਂ ’ਚ ਕਮਾਈ ਦੇਸ਼ ਦੀ ਜਾਇਦਾਦ ਨੂੰ ਆਪਣੇ ਕੁਝ ਪੂੰਜੀਪਤੀ ਦੋਸਤਾਂ ਨੂੰ ਵੇਚ ਕੇ ਦੇਸ਼ ਦੇ ਭਵਿੱਖ ਨੂੰ ਹਨ੍ਹੇਰੇ ’ਚ ਧੱਕ ਰਹੀ ਹੈ। ਕਾਂਗਰਸ ਪਾਰਟੀ ਨੇ ਵੀ ਆਪਣੇ ਅਧਿਕਾਰਤ ਹੈਂਡਲ ’ਤੇ ਟਵੀਟ ਕਰ ਕੇ ਇਸ ਯੋਜਨਾ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਕੀਤੀ ਅਤੇ ਕਿਹਾ ‘ਰਾਸ਼ਟਰੀ ਮੁਦਰੀਕਰਨ ਯੋਜਨਾ ਦੇ ਨਾਮ ’ਤੇ ਰਾਸ਼ਟਰੀ ਦੋਸਤੀਕਰਨ ਯੋਜਨਾ ਥੋਪੀ ਜਾ ਰਹੀ ਹੈ, ਰਾਸ਼ਟਰੀ ਜਾਇਦਾਦ ਨੂੰ ਦੋਸਤਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਦੀ ਦੋਸਤੀਕਰਨ ਯੋਜਨਾ ਰਾਸ਼ਟਰ ਲਈ ਹਾਨੀਕਾਰਕ ਸਾਬਤ ਹੋਵੇਗੀ।’’
ਇਹ ਵੀ ਪੜ੍ਹੋ : ਹੈਰਾਨੀਜਨਕ : ਮ੍ਰਿਤਕ ਨੂੰ ਜਿਉਂਦਾ ਕਰਨ ਦੀ ਕੋਸ਼ਿਸ਼ ’ਚ ਕੀਤਾ ਅਨੋਖਾ ਕਾਰਾ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
DSGMC ਚੋਣ ਨਤੀਜੇ 2021: ਹਰਵਿੰਦਰ ਸਿੰਘ ਸਰਨਾ, ਮਨਜਿੰਦਰ ਸਿਰਸਾ ਤੋਂ 250 ਵੋਟਾਂ ਨਾਲ ਅੱਗੇ
NEXT STORY