ਮਹਾਸਮੁੰਦ-ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਚੋਣਵੇਂ ਘਰਾਣਿਆਂ ਦੇ ਹਿਤੈਸ਼ੀ ਹਨ ਅਤੇ ਉਹ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਭ੍ਰਿਸ਼ਟਾਚਾਰ ’ਤੇ ਕੁਝ ਵੀ ਨਹੀਂ ਬੋਲਦੇ।
ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲੇ ਵਿਚ ਵੱਖ-ਵੱਖ ਚੋਣ ਜਲਸਿਆਂ ਵਿਚ ਰਾਹੁਲ ਨੇ ਮੰਗਲਵਾਰ ਕਿਹਾ ਕਿ ਮੋਦੀ ਛੱਤੀਸਗੜ੍ਹ ਵਿਚ ਆਉਂਦੇ ਹਨ ਅਤੇ ਭ੍ਰਿਸ਼ਟਾਚਾਰ ਦੀ ਗੱਲ ਵੀ ਕਰਦੇ ਹਨ ਪਰ ਸੂਬੇ ਦੇ ਮੁੱਖ ਮੰਤਰੀ ਵਲੋਂ ਖੁੱਲ੍ਹ ਕੇ ਕੀਤੇ ਗਏ ਭ੍ਰਿਸ਼ਟਾਚਾਰ ’ਤੇ ਚੁਪ ਰਹਿੰਦੇ ਹਨ। ਪਾਕਿਸਤਾਨ ਵਿਚ ਭ੍ਰਿਸ਼ਟਾਚਾਰ ਕਾਰਨ ਨਵਾਜ਼ ਸ਼ਰੀਫ ਨੂੰ ਜੇਲ ਜਾਣਾ ਪਿਆ ਕਿਉਂਕਿ ਉਨ੍ਹਾਂ ਦੇਸ਼ ਦਾ ਪੈਸਾ ਪਨਾਮਾ ਦੇ ਬੈਂਕ ਵਿਚ ਜਮ੍ਹਾ ਕਰ ਦਿੱਤਾ ਸੀ। ਇਥੇ ਮੁੱਖ ਮੰਤਰੀ ਦਾ ਪੁੱਤਰ ਉਹੀ ਕੰਮ ਕਰਦਾ ਹੈ ਪਰ ਕੋਈ ਕਾਰਵਾਈ ਨਹੀਂ ਹੁੰਦੀ। ਛੱਤੀਸਗੜ੍ਹ ਵਿਚ ਚੋਰੀ ਦੇ ਪੈਸੇ ਕਮਾ ਕੇ ਭਾਜਪਾ ਨੇਤਾ ਸ਼ਾਨ ਨਾਲ ਜ਼ਿੰਦਗੀ ਬਿਤਾ ਰਹੇ ਹਨ। ਲੋਕਾਂ ਦਾ ਪੈਸਾ ਚੋਰੀ ਕਰ ਕੇ ਦਿੱਲੀ ਦਾ ‘ਚੌਕੀਦਾਰ’ ਅਤੇ ਛੱਤੀਸਗੜ੍ਹ ਦਾ ‘ਡਾਕਟਰ’ ਕਰੋੜਪਤੀਆਂ ਨੂੰ ਭੇਜ ਰਿਹਾ ਹੈ। ਜਨਤਕ ਵੰਡ ਪ੍ਰਣਾਲੀ ਰਾਹੀਂ ਸੂਬੇ ਵਿਚ 6 ਕਰੋੜ ਦੀ ਚੋਰੀ ਹੋ ਰਹੀ ਹੈ। 5 ਹਜ਼ਾਰ ਕਰੋੜ ਰੁਪਏ ਚਿੱਟ ਫੰਡ ਵਾਲੇ ਲੈ ਕੇ ਫਰਾਰ ਹੋ ਗਏ ਹਨ।
ਟਿਕਟ ਨਾ ਮਿਲਣ ਤੋਂ ਨਾਰਾਜ਼ ਰਾਜਸਥਾਨ ਦੇ ਮੰਤਰੀ ਗੋਇਲ ਨੇ ਬੀ. ਜੇ. ਪੀ. ਤੋਂ ਦਿੱਤਾ ਅਸਤੀਫਾ
NEXT STORY