ਮੋਦੀ ਕੈਬਨਿਟ ਦੇ ਦਰਵਾਜ਼ੇ ਤੋਂ ਬਾਹਰ ਡੇਰਾ ਲਾਈ ਬੈਠੇ ਲੋਕਾਂ ਲਈ, ਇਕ ਜਾਣਿਆ-ਪਛਾਣਿਆ ਸੁਨੇਹਾ ਘੁੰਮ ਰਿਹਾ ਹੈ : ‘ਪਲੀਜ਼ ਇੰਤਜ਼ਾਰ ਕਰੋ। ਪੀ. ਐੱਮ. ਬਿਜ਼ੀ ਹਨ।’ ਜੇਕਰ ਪ੍ਰਧਾਨ ਮੰਤਰੀ ਦੇ ‘ਸੇਵਾ ਤੀਰਥ’ ਤੋਂ ਮਿਲ ਰਹੇ ਸਿਗਨਲ ਨੂੰ ਦੇਖੀਏ ਤਾਂ, ਕੈਬਨਿਟ ਵਿਚ ਜਿਸ ਫੇਰਬਦਲ ਦੀ ਬੇਸਬਰੀ ਨਾਲ ਉਡੀਕ ਸੀ, ਉਸ ਨੂੰ ਥੋੜ੍ਹੀ ਹੋਰ ਉਡੀਕ ਕਰਨੀ ਪੈ ਸਕਦੀ ਹੈ।
ਇੰਝ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਆਪਣੀ ਕੈਬਨਿਟ ਵਿਚ ‘ਕਾਮਰਾਜ ਪਲਾਨ’ ਦੀ ਯਾਦ ਦਿਵਾਉਣ ਵਾਲੇ ਵੱਡੇ ਫੇਰਬਦਲ ਨੂੰ ਅੰਤਿਮ ਰੂਪ ਦੇ ਰਹੇ ਹਨ। ਸਵਰਗੀ ਪੀ. ਐੱਮ. ਨਹਿਰੂ ਨੇ 70 ਦੇ ਦਹਾਕੇ ਦੀ ਸ਼ੁਰੂਆਤ ਵਿਚ ਪਾਰਟੀ ਲਈ ਕੰਮ ਕਰਨ ਵਾਲੇ ਸੀਨੀਅਰ ਕੈਬਨਿਟ ਮੰਤਰੀਆਂ ਅਤੇ ਕਈ ਮੁੱਖ ਮੰਤਰੀਆਂ ਨੂੰ ਹਟਾ ਦਿੱਤਾ ਸੀ। ਮੋਦੀ ਦਾ ਪਲਾਨ ਅੱਧ-ਵਿਚਾਲੇ ਲਟਕਿਆ ਹੋਇਆ ਲੱਗਦਾ ਹੈ। ਮੰਤਰੀਆਂ ਨਾਲ ਉਨ੍ਹਾਂ ਦਾ 2 ਦਿਨਾਂ ਦਾ ਚਿੰਤਨ ਕੈਂਪ ਕੱਲ ਖ਼ਤਮ ਹੋ ਜਾਵੇਗਾ ਅਤੇ ਤਕਨੀਕੀ ਤੌਰ ’ਤੇ, 25 ਸਤੰਬਰ ਨੂੰ ਫੇਰਬਦਲ ਹੋ ਸਕਦਾ ਹੈ। 26 ਸਤੰਬਰ ਨੂੰ ‘ਸ਼ਰਾਧਾਂ’ ਦੇ ਸ਼ੁਰੂ ਹੋਣ ਦੇ ਨਾਲ, ਕਿਸੇ ਵੀ ਫੇਰਬਦਲ ਦੀ ਸੰਭਾਵਨਾ ਸ਼ੱਕ ਦੇ ਘੇਰੇ ਵਿਚ ਹੋਵੇਗੀ।
ਅਕਤੂਬਰ ਲਈ ਮੋਦੀ ਦਾ ਕੈਲੰਡਰ ਪਹਿਲਾਂ ਤੋਂ ਹੀ ਪੂਰੀ ਤਰ੍ਹਾਂ ਭਰਿਆ ਹੋਇਆ ਹੈ। ਭਾਜਪਾ ਦਾ ਵੱਡਾ ਸੇਵਾ ਪੰਦਰਵਾੜਾ 7 ਅਕਤੂਬਰ ਨੂੰ ਖ਼ਤਮ ਹੋਵੇਗਾ, ਜਦੋਂ ਮੋਦੀ 2001 ਵਿਚ ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਬਣੇ ਸਨ ਅਤੇ ਉਦੋਂ ਤੋਂ ਉਹ ਪਬਲਿਕ ਸਰਵਿਸ ਵਿਚ 25 ਸਾਲ ਪੂਰੇ ਕਰ ਰਹੇ ਹਨ। ਇਸ ਤੋਂ ਬਾਅਦ 10 ਅਕਤੂਬਰ ਤੋਂ ਮੋਦੀ ਦਾ ਵੀਅਨਤੀਆਨੇ, ਲਾਓਸ ਦਾ ਤੈਅ ਦੌਰਾ ਹੈ, ਜਿਸ ਵਿਚ ਉਹ ਖ਼ਾਸ ਮੀਟਿੰਗਾਂ ਕਰਨਗੇ। ਅਗਲੇ ਦਿਨ ਨਰਾਤੇ ਸ਼ੁਰੂ ਹੋਣਗੇ, 20 ਅਕਤੂਬਰ ਨੂੰ ਦੁਸਹਿਰਾ ਅਤੇ ਉਸ ਤੋਂ ਬਾਅਦ ਦੀਵਾਲੀ ਆਵੇਗੀ। ਤਿਉਹਾਰਾਂ ਦੇ ਮੌਸਮ ਵਿਚਾਲੇ ਕਾਮਰਾਜ ਵਰਗਾ ਫੇਰਬਦਲ ਸ਼ਾਇਦ ਹੀ ਕੋਈ ਚੰਗਾ ਸਿਆਸੀ ਨੁਸਖ਼ਾ ਹੋਵੇ।
ਜੇਕਰ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾਂਦਾ ਹੈ, ਤਾਂ ਇਸ ਨਾਲ ਸਭ ਕੁਝ ਹੋਰ ਵਿਗੜ ਸਕਦਾ ਹੈ। ਇਕ ਹੋਰ ਸਿਆਸੀ ਤਾਰੀਖ਼ ਵੀ ਆਉਣ ਵਾਲੀ ਹੈ- 16 ਅਕਤੂਬਰ ਨੂੰ ਯੂ. ਪੀ. ਵਿਚ 10 ਸੀਟਾਂ ਲਈ ਰਾਜ ਸਭਾ ਦੀ ਹਰ 2 ਸਾਲ ਬਾਅਦ ਹੋਣ ਵਾਲੀ ਚੋਣ। ਤਾਂ, ਕੁਰਸੀਆਂ ਭਾਵੇਂ ਖਾਲੀ ਹੋਣ ਪਰ ਸ਼ੁੱਭ ਤਾਰੀਖ਼ ਦੀ ਉਡੀਕ ਹੈ।
'ਇਹ ਜਬਰ-ਜ਼ਨਾਹ ਦੀ ਕੋਸ਼ਿਸ਼ ਨਹੀਂ..!', ਅਦਾਲਤ ਦੇ ਫ਼ੈਸਲੇ 'ਤੇ ਸੁਪਰੀਮ ਕੋਰਟ ਨਾਰਾਜ਼
NEXT STORY