ਨਵੀਂ ਦਿੱਲੀ— ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਟਿੱਪਣੀ ਕਰਦਿਆਂ ਤਿੱਖੇ ਟਵੀਟ ਕੀਤੇ ਹਨ। ਆਪਣੇ ਇਕ ਟਵੀਟ ਵਿਚ ਰਾਹੁਲ ਨੇ ਕਿਹਾ ਹੈ,''ਮੋਦੀ ਜੀ ਤੁਹਾਡੀ ਪਾਰਟੀ 22 ਸਾਲ ਤੋਂ ਗੁਜਰਾਤ ਵਿਚ ਸੱਤਾ 'ਚ ਹੈ। ਹੁਣ ਤੁਸੀਂ ਕਹਿੰਦੇ ਹੋ ਕਿ 2022 ਤੱਕ ਤੁਸੀਂ ਉਥੋਂ ਗਰੀਬੀ ਮਿਟਾ ਦਿਓਗੇ। ਮੈਂ ਹੁਣ ਤੁਹਾਨੂੰ ਅਗਲੀ ਲਾਈਨ ਦੱਸਦਾ ਹਾਂ-2025 ਤੱਕ ਮੋਦੀ ਜੀ ਗੁਜਰਾਤ ਦੇ ਹਰ ਵਿਅਕਤੀ ਨੂੰ ਚੰਦਰਮਾ 'ਤੇ ਜਾਣ ਲਈ ਰਾਕੇਟ ਦੇਣਗੇ।''
ਅਗਲੇ ਟਵੀਟ ਵਿਚ ਰਾਹੁਲ ਨੇ ਕਿਹਾ ਹੈ,''2028 'ਚ ਮੋਦੀ ਜੀ ਗੁਜਰਾਤ ਦੇ ਹਰ ਵਿਅਕਤੀ ਨੂੰ ਚੰਦਰਮਾ 'ਤੇ ਇਕ ਘਰ ਦੇਣਗੇ ਅਤੇ 2030 ਵਿਚ ਚੰਦਰਮਾ ਨੂੰ ਧਰਤੀ 'ਤੇ ਲੈ ਆਉਣਗੇ।'' ਰਾਹੁਲ ਨੇ ਗੁਜਰਾਤ ਦੌਰੇ ਦੌਰਾਨ ਉਥੋਂ ਦੀ ਸੂਬਾ ਸਰਕਾਰ 'ਤੇ ਵੀ ਤਿੱਖੇ ਹਮਲੇ ਕੀਤੇ।
ਚਾਰਜਰ ਨਾਲ ਬੱਚੀ ਦਾ ਹੋਇਆ ਇਹ ਹਾਲ, ਮਾਂ ਨੇ ਕੀਤੀ ਭਾਵੁਕ ਅਪੀਲ (ਤਸਵੀਰਾਂ)
NEXT STORY