ਸ਼ਿਮਲਾ– ਹਿਮਾਚਲ ਦੇ ਉੱਚੇ ਖ਼ੇਤਰਾਂ ’ਚ ਹੋ ਰਹੀ ਤਾਜ਼ਾ ਬਰਫ਼ਬਾਰੀ ਕਾਰਨ 3 ਨੈਸ਼ਨਲ ਹਾਈਵੇਅ ਸਮੇਤ 100 ਤੋਂ ਜ਼ਿਆਦਾ ਸੜਕਾਂ ਬੰਦ ਹੋ ਗਈਆਂ ਹਨ ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਰੁੱਕ ਗਈ ਹੈ। ਨੈਸ਼ਨਲ ਹਾਈਵੇਅ ਸ਼ਿਮਲਾ-ਰਾਮਪੁਰ, ਠਿਯੋਗ-ਰੇਹੜੂ, ਚੰਬਾ ਭਰਮੌਰ ਅਤੇ ਸੈਂਜ-ਲੂਹਰੀ ਬੰਦ ਹੋ ਗਏ ਹਨ। ਸ਼ਿਮਲਾ ਰਾਮਪੁਰ ਨੈਸ਼ਨਲ ਹਾਈਵੇਅ ਨਾਰਕੰਡਾ ਅਤੇ ਕੁਫਰੀ, ਠਿਯੋਗ ਰੇਹੜੂ ਖੜਾਪੱਥਰ ’ਚ ਬੰਦ ਹੋਣ ਕਾਰਨ ਉਪਰੀ ਸ਼ਿਮਲਾ ਦਾ ਹੈੱਡਕੁਆਟਰ ਨਾਲੋਂ ਸੰਪਰਕ ਟੁੱਟ ਗਿਆ ਹੈ। ਚੌਪਾਲ ਦੇ ਖਿੜਕੀ ’ਚ ਵੀ ਸੜਕ ਬੰਦ ਹੋ ਗਈ ਹੈ। ਇਸ ਨਾਲ ਲੋਕਾਂ ਦੀ ਆਵਾਜਾਈ ’ਤੇ ਅਸਰ ਪਿਆ ਹੈ।
ਉਥੇ ਹੀ ਪੀ.ਡਬਲਯੂ.ਡੀ. ਮਹਿਕਮੇ ਦੀ ਮੰਗਲਵਾਰ ਦੁਪਹਿਰ ਤਕ ਦੀ ਰਿਪੋਰਟ ਮੁਤਾਬਕ, ਕੁੱਲ 51 ਸੜਕਾਂ ਬੰਦ ਹਨ ਪਰ ਸ਼ਾਮ ਦੇ ਸਮੇਂ ਕਈ ਖ਼ੇਤਰਾਂ ’ਚ ਬਰਫ਼ਬਾਰੀ ਨਾਲ ਵੱਡੀ ਗਿਣਤੀ ’ਚ ਸੜਕਾਂ ਬੰਦ ਹੋਈਆਂ ਹਨ। ਨਾਰਕੰਡਾ, ਕੁਫਰੀ, ਖੜਾਪੱਥਰ, ਖਿੜਕੀ, ਭਰਮੌਰ, ਮਨਾਲੀ ਦੇ ਉੱਚੇ ਖ਼ੇਤਰਾਂ ’ਚ ਕਈ ਬੱਸਾਂ ਅਤੇ ਨਿੱਜੀ ਵਾਹਨ ਵੀ ਫਸੇ ਹੋਏ ਹਨ। ਬਰਫ਼ਬਾਰੀ ਕਾਰਨ ਪੀ.ਡਬਲਯੂ.ਡੀ. ਨੂੰ ਹੁਣ ਤਕ 44.96 ਕਰੋੜ ਦਾ ਨੁਕਸਾਨ ਅਤੇ ਦੋਵਾਂ ਨੈਸ਼ਨਲ ਹਾਈਵੇਅ ਸਰਕਿਲਾਂ ’ਚ 2.70 ਕਰੋੜ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਪੀ.ਡਬਲਯੂ.ਡੀ. ਦਾ ਦਾਅਵਾ ਹੈ ਕਿ ਸੜਕਾਂ ਤੋਂ ਬਰਫ਼ ਹਟਾਉਣ ਦੇ ਕੰਮ ’ਚ 58 ਜੇ.ਸੀ.ਬੀ., ਡੋਜ਼ਰ ਅਤੇ ਟਿੱਪਰ ਲੱਗੇ ਹੋਏ ਹਨ।
CM ਜੈਰਾਮ ਨੇ 56 ਕਿਲੋ ਦਾ ਕੇਕ ਕੱਟ ਕੇ ਮਨਾਇਆ ਜਨਮ ਦਿਨ, ਵਧਾਈ ਦੇਣ ਵਾਲਿਆਂ ਦਾ ਲੱਗਾ ਤਾਂਤਾ
NEXT STORY