ਨਵੀਂ ਦਿੱਲੀ– ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੱਛਮੀ ਬੰਗਾਲ ’ਚ 15 ਸਾਲ ਤੋਂ ਪੁਰਾਣੇ ਵਾਹਨਾਂ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ। ਐੱਨ. ਜੀ. ਟੀ. ਦੇ ਆਦੇਸ਼ ’ਚ ਕਿਹਾ ਗਿਆ ਹੈ ਕਿ ਅਗਲੇ ਛੇ ਮਹੀਨਿਆਂ ’ਚ ਇਨ੍ਹਾਂ ਵਾਹਨਾਂ ਨੂੰ ਲੜੀਵਾਰ ਤਰੀਕੇ ਨਾਲ ਬੰਦ ਕੀਤਾ ਜਾਵੇਗਾ। ਇਹ ਹੁਕਮ ਪੂਰੇ ਸੂਬੇ ਦੇ ਵਾਹਨਾਂ ’ਤੇ ਲਾਗੂ ਹੈ। ਜਿਨ੍ਹਾਂ ਵਾਹਨਾਂ ਨੂੰ ਲੜੀਵਾਰ ਤਰੀਕੇ ਨਾਲ ਬੰਦ ਕੀਤਾ ਜਾਣਾ ਹੈ, ਉਨ੍ਹਾਂ ’ਚੋਂ ਜ਼ਿਆਦਾਤਰ BS-4 ਇੰਜਣ ਵਾਲੇ ਵਾਹਨ ਹਨ।
ਇਹ ਵੀ ਪੜ੍ਹੋ– ਮੰਕੀਪਾਕਸ ਨੂੰ ਲੈ ਕੇ ਦਿੱਲੀ ਤੇ ਕੇਰਲ ’ਚ ਹਾਈ ਅਲਰਟ, ਹਵਾਈ ਅੱਡਿਆਂ ’ਤੇ ਜਾਂਚ ਤੇਜ਼
ਐੱਨ.ਜੀ.ਟੀ. ਦੇ ਇਸ ਹੁਕਮ ਨਾਲ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ’ਚ 20 ਲੱਖ ਵਾਹਨ ਅਤੇ ਪੂਰੇ ਸੂਬੇ ’ਚ ਕਰੀਬ 70 ਲੱਖ ਵਾਹਨ ਕਬਾੜ ਘੋਸ਼ਿਤ ਕਰ ਦਿੱਤੇ ਜਾਣਗੇ ਜਿਸ ਤੋਂ ਬਾਅਦ ਵਾਹਨਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਜਾਵੇਗੀ। ਕੋਲਕਾਤਾ ਹਾਈ ਕੋਰਟ ਨੇ 2008 ’ਚ ਸੂਬੇ ’ਚ 15 ਸਾਲਾਂ ਤੋਂ ਵੱਧ ਪੁਰਾਣੇ ਕਮਰਸ਼ੀਅਲ ਵਾਹਨਾਂ ਨੂੰ ਬੰਦ ਕਰਨ ਦਾ ਹੁਕਮ ਜਾਰੀ ਕੀਤੀ ਸੀ। ਜਦਕਿ ਪ੍ਰਾਈਵੇਟ ਵਾਹਨਾਂ ਨੂੰ 20 ਸਾਲਾਂ ਦੀ ਮਿਆਦ ਦਿੱਤੀ ਗਈ ਸੀ।
ਇਹ ਵੀ ਪੜ੍ਹੋ– ਦਿੱਲੀ ਦੇ ਏਮਸ ’ਚ ਹੋਵੇਗੀ ਮੰਕੀਪਾਕਸ ਵਾਇਰਸ ਦੀ ਜਾਂਚ
ਦਿੱਲੀ ’ਚ ਪੁਰਾਣੇ ਵਾਹਨਾਂ ’ਤੇ ਹੈ ਪਾਬੰਦੀ
ਦੱਸ ਦੇਈਏ ਕਿ ਦਿੱਲੀ ’ਚ ਐੱਨ.ਜੀ.ਟੀ. ਨੇ ਇਕ ਅਜਿਹੇ ਹੀ ਫੈਸਲੇ ’ਚ 15 ਸਾਲਾਂ ਤੋਂ ਵੱਧ ਪੁਰਾਣੇ ਪੈਟਰੋਲ ਵਾਹਨ ਅਤੇ 10 ਸਾਲਾਂ ਤੋਂ ਵੱਧ ਪੁਰਾਣੇ ਡੀਜ਼ਲ ਵਾਹਨਾਂ ’ਤੇ ਪਾਬੰਦੀ ਲਗਾਈ ਹੈ। ਦਿੱਲੀ ਸਰਕਾਰ ਨੇ ਇਸ ਸਾਲ ਦੀ ਸ਼ੁਰੂਆਤ ’ਚ ਹੀ ਪੁਰਾਣੇ ਵਾਹਨਾਂ ’ਤੇ ਪਬੰਦੀ ਲਗਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਫੈਸਲੇ ਨਾਲ ਦਿੱਲੀ ’ਚ 43 ਲੱਖ ਪੁਰਾਣੇ ਵਾਹਨਾਂ ’ਤੇ ਪਾਬੰਦੀ ਲਗਾਇਆ ਜਾ ਰਹੀ ਹੈ। ਇਨ੍ਹਾਂ ’ਚ 32 ਲੱਖ ਦੋਪਹਈਆ ਅਤੇ 11 ਲੱਖ ਚਾਰ ਪਹੀਆ ਵਾਹਨ ਸ਼ਾਮਲ ਹਨ।
ਇਹ ਵੀ ਪੜ੍ਹੋ– 2021 ਤੋਂ 2022 ਦਰਮਿਆਨ 94 ਯੂਟਿਊਬ ਚੈਨਲਾਂ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ: ਸਰਕਾਰ
ਸ਼ਿਮਲਾ: ਯਾਤਰੀਆਂ ਨਾਲ ਭਰੀ ਬੱਸ ਖੱਡ ’ਚ ਡਿੱਗੀ, 23 ਯਾਤਰੀ ਜ਼ਖਮੀ
NEXT STORY