ਨਵੀਂ ਦਿੱਲੀ (ਵਾਰਤਾ)- ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਮਨਸੁਖ ਮਾਂਡਵੀਆ ਨੇ ਮੰਗਲਵਾਰ ਨੂੰ ਰਾਜ ਸਭਾ 'ਚ ਕਿਹਾ ਕਿ ਵਿਦੇਸ਼ਾਂ 'ਚ 3.5 ਲੱਖ ਤੋਂ ਵਧ ਭਾਰਤੀ ਡਾਕਟਰ ਕੰਮ ਕਰ ਰਹੇ ਹਨ। ਮਾਂਡਵੀਆ ਨੇ ਸਦਨ 'ਚ ਇਕ ਪ੍ਰਸ਼ਨ ਦੇ ਜਵਾਬ 'ਚ ਕਿਹਾ ਕਿ ਵਿਦੇਸ਼ਾਂ 'ਚ ਵੱਡੀ ਗਿਣਤੀ 'ਚ ਭਾਰਤੀ ਡਾਕਟਰ ਅਤੇ ਮੈਡੀਕਲ ਕਰਮੀ ਕੰਮ ਕਰ ਰਹੇ ਹਨ। ਸਰਕਾਰ ਨੇ ਇਸ ਨੂੰ ਧਿਆਨ 'ਚ ਰੱਖਦੇ ਹੋਏ 'ਹੀਲ ਇਨ ਇੰਡੀਆ' ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਦਾ ਮਕਦਸ ਭਾਰਤ ਨੂੰ ਮੈਡੀਕਲ ਸੈਰ-ਸਪਾਟੇ ਦੇ ਰੂਪ 'ਚ ਵਿਕਸਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਰਤ 'ਚ ਮੈਡੀਕਲ ਸੇਵਾਵਾਂ ਵਿਦੇਸ਼ਾਂ ਦੀ ਤੁਲਨਾ 'ਚ ਸਸਤੀਆਂ ਹਨ।
ਇਹ ਵੀ ਪੜ੍ਹੋ : 'ਆਪ' ਨੇ ਬਣਾਇਆ 'ਫਿਊਚਰ ਪਲਾਨ', ਕੇਜਰੀਵਾਲ ਬੋਲੇ- 130 ਕਰੋੜ ਭਾਰਤੀਆਂ ਨਾਲ ਬਣਾਵਾਂਗੇ ਗਠਜੋੜ
ਸਿਹਤ ਮੰਤਰੀ ਨੇ ਕਿਹਾ ਕਿ ਭਾਰਤ 'ਚ ਸਿਹਤ ਇਕ ਸੇਵਾ ਹੈ, ਜਦੋਂ ਕਿ ਵਿਦੇਸ਼ਾਂ 'ਚ ਇਕ ਉਦਯੋਗ ਹੈ। ਭਾਰਤ 'ਚ ਰੋਗੀ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਇਹ ਭਾਵਨਾ ਸਰਵਉੱਚ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਦੇਸ਼ ਭਰ 'ਚ ਡੇਢ ਲੱਖ ਅਰੋਗ ਕੇਂਦਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਜਿਨ੍ਹਾਂ 'ਚੋਂ ਇਕ ਲੱਖ 2 ਹਜ਼ਾਰ ਪੂਰੀ ਤਰ੍ਹਾਂ ਨਾਲ ਸੰਚਾਲਿਤ ਹੋ ਚੁਕੇ ਹਨ। ਇਨ੍ਹਾਂ ਕੇਂਦਰਾਂ 'ਤੇ ਜਾਂਚ ਅਤੇ ਐਡਵਾਇਜ਼ਰੀ ਸੇਵਾਵਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਚੰਡੀਗੜ੍ਹ ਭਾਵਨਾਤਮਕ ਮੁੱਦਾ, ਕੇਂਦਰ ਮਾਰ ਰਹੀ ਹੈ ਪੰਜਾਬ ਦੇ ਹੱਕਾਂ 'ਤੇ ਡਾਕਾ: ਹਰਸਿਮਰਤ ਬਾਦਲ
NEXT STORY