ਨਵੀਂ ਦਿੱਲੀ— ਸਹਾਰਨਪੁਰ-ਮੇਰਠ ਰੇਲ ਸ਼ੈਕਸ਼ਨ 'ਤੇ ਕੰਮ ਦੇ ਚੱਲਦੇ ਜੁਲਾਈ ਮਹੀਨੇ ਦੇ ਪਹਿਲੇ 15 ਦਿਨ ਰੇਲ ਯਾਤਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਵੇਗੀ। ਇਸ ਦੌਰਾਨ 60 ਤੋਂ ਜ਼ਿਆਦਾ ਟਰੇਨਾਂ ਰੱਦ ਰਹਿਣਗੀਆਂ ਅਤੇ ਕਈ ਟਰੇਨਾਂ ਦੂਜੇ ਰਸਤੇ ਰਾਹੀ ਜਾਣਗੀਆਂ। ਇਨ੍ਹਾਂ 'ਚੋਂ ਕਈ ਟਰੇਨਾਂ ਦਿੱਲੀ ਜਾਂ ਇਨ੍ਹਾਂ ਦੇ ਨੇੜਲੇ ਸਟੇਸ਼ਨਾਂ ਤੋਂ ਲੰਘਦੀਆਂ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਦੌਰਾਲਾ ਤੋਂ ਮੇਰਠ ਵਿਚਾਲੇ ਰੇਲ ਲਾਈਨਾਂ ਦੇ ਕੰਮ ਦੇ ਤਹਿਤ ਇੰਟਰਲਾਕਿੰਗ ਦਾ ਕੰਮ ਕੀਤਾ ਜਾਣਾ ਹੈ। ਇਸ ਕਾਰਨ 3 ਜੁਲਾਈ ਤੋਂ 15 ਜੁਲਾਈ ਤੱਕ ਟਰੇਨਾਂ ਦੀ ਆਵਾਜਾਈ ਬੰਦ ਰਹੇਗੀ।
ਰੱਦ ਹੋਣ ਵਾਲੀਆਂ ਟਰੇਨਾਂ :-
ਆਨੰਦ ਵਿਹਾਰ-ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਸਪੈਸ਼ਲ ਟਰੇਨ (04401/04402)। ਦਿੱਲੀ-ਅੰਬਾਲਾ ਇੰਟਰਸਿਟੀ ਐਕਸਪ੍ਰੇਸ (14521/14522)। ਬਾਂਦਰਾ ਟਰਮਿਨਲ-ਦੇਹਰਾਦੁਨ ਐਕਸਪ੍ਰੇਸ (19019/19020)। ਨਵੀਂ ਦਿੱਲੀ-ਜਲੰਧਰ ਐਕਸਪ੍ਰੇਸ (14681/14682)। ਦੇਹਰਾਦੁਨ-ਉੱਜੈਨ ਐਕਸਪ੍ਰੇਸ (14310/14309)। ਦੇਹਰਾਦੂਨ-ਇੰਦੌਰ ਐਕਸਪ੍ਰੇਸ (14318/14317)। ਇੰਦੌਰ-ਅੰਮ੍ਰਿਤਸਰ ਐਕਸਪ੍ਰੇਸ (19325/19326)। ਛੱਤਿਸਗੜ੍ਹ ਐਕਸਪ੍ਰੇਸ (18237/18238)। ਆਨੰਦ ਵਿਹਾਰ ਟਰਮਿਨਲ-ਮੇਰਠ ਸਿਟੀ ਐੱਮ.ਈ.ਐੱਮ.ਯੂ. (64555/64556)। ਪੁਰਾਣੀ ਦਿੱਲੀ-ਸਹਾਰਨਪੁਰ ਐੱਮ.ਈ.ਐੱਮ.ਯੂ. (64559/64558)। ਪੁਰਾਣੀ ਦਿੱਲੀ-ਕਾਲਕਾ ਪੈਸੇਂਜਰ (54303/54304)। ਸਹਾਰਨਪੁਰ-ਪੁਰਾਣੀ ਦਿੱਲੀ ਪੈਸੇਂਜਰ (545474/54473)। ਪੁਰਾਣੀ ਦਿੱਲੀ-ਹਰਿਦੁਆਰ ਪੈਸੇਂਜਰ (54475),ਅੰਬਾਲਾ-ਹਜ਼ਰਤ ਨਿਜ਼ਾਮੁਦੀਨ (54540/54539)।
ਯੂ.ਪੀ. 'ਚ ਸਬ-ਇੰਸਪੈਕਟਰ ਦੀ ਧੌਣ ਵੱਢ ਕੇ ਕੀਤੀ ਹੱਤਿਆ, ਪਿਸਟਲ ਲੈ ਕੇ ਬਦਮਾਸ਼ ਫਰਾਰ
NEXT STORY