ਬਿਜਨੌਰ— ਉੱਤਰ ਪ੍ਰਦੇਸ਼ ਦੇ ਬਿਜਨੌਰ 'ਚ ਸ਼ੁੱਕਰਵਾਰ ਦੇਰ ਰਾਤ ਬਦਮਾਸ਼ਾਂ ਨੇ ਸਬ-ਇੰਸਪੈਕਟਰ ਸ਼ਹਜੋਰ ਸਿੰਘ ਮਲਿਕ ਦੀ ਧੌਣ ਵੱਢ ਕੇ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਥਾਣੇਦਾਰ ਮੰਡਾਵਰ ਥਾਣੇ ਦੀ ਬਾਲਾਵਾਲੀ ਚੌਕੀ ਇੰਚਾਰਜ ਦੇ ਅਹੁਦੇ 'ਤੇ ਤਾਇਨਾਤ ਸੀ। ਦੱਸਿਆ ਜਾਂਦਾ ਹੈ ਕਿ ਵਾਰਦਾਤ ਵੇਲੇ ਸਬ-ਇੰਸਪੈਕਟਰ ਡਿਊਟੀ 'ਤੇ ਸੀ। ਉਸਦੀ ਲਾਸ਼ ਸੜਕ ਕੰਢੇ ਖੇਤ 'ਚ ਪਈ ਹੋਈ ਸੀ। ਧੌਣ ਅਤੇ ਉਂਗਲੀ ਵੱਢੀ ਹੋਈ ਸੀ। ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਮ. ਜਗਤ ਰਾਜ ਅਤੇ ਐੱਸ.ਪੀ. ਅਤੁੱਲ ਸ਼ਰਮਾ ਕਈ ਥਾਣਿਆਂ ਦੀ ਫੋਰਸ ਨਾਲ ਮੌਕੇ 'ਤੇ ਪੁੱਜੇ। ਐੱਸ.ਪੀ. ਸ਼ਰਮਾ ਨੇ ਦੱਸਿਆ ਕਿ ਸ਼ਹਜੋਰ ਸਿੰਘ ਮਲਿਕ ਚੌਕੀ 'ਚ ਬਣੀ ਰਿਹਾਇਸ਼ 'ਚ ਰਹਿੰਦੇ ਸਨ, ਜਦਕਿ ਉਨ੍ਹਾਂ ਦਾ ਪਰਿਵਾਰ ਮੇਰਠ ਦੇ ਕੰਕੜਖੇੜਾ 'ਚ ਬਾਈਪਾਸ 'ਚ ਰਹਿੰਦਾ ਹੈ।
ਸ਼ਿਲਾਂਗ 'ਚ 2.28 ਕਰੋੜ ਰੁਪਏ ਦੀ ਕੀਮਤ ਵਾਲਾ ਗਾਂਜਾ ਜ਼ਬਤ
NEXT STORY