ਅਯੁੱਧਿਆ: ਸੁੰਨੀ ਵਕਫ ਬੋਰਡ ਅਯੁੱਧਿਆ ਦੇ ਧੰਨੀਪੁਰ ਪਿੰਡ 'ਚ ਮਿਲੀ 5 ਏਕੜ ਜ਼ਮੀਨ 'ਤੇ ਮਸਜਿਦ ਦਾ ਨਿਰਮਾਣ ਜਨ ਸਹਿਯੋਗ ਨਾਲ ਕਰੇਗਾ। ਬੋਰਡ ਵਲੋਂ ਗਠਿਤ ਟਰੱਸਟ ਇੰਡੋ-ਇਸਲਾਮਿਕ ਕਲਚਰਲ ਫਾਊਂਡੇਸ਼ਨ ਨੇ ਫੰਡ ਇਕੱਠਾ ਕਰਨ ਲਈ ਨਿੱਜੀ ਬੈਂਕਾਂ 'ਚ ਖਾਤੇ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਟਰੱਸਟ ਮਸਜਿਦ, ਹਸਪਤਾਲ, ਇੰਡੋ-ਇਸਲਾਮਿਕ ਰਿਸਰਚ ਸੈਂਟਰ ਆਦਿ ਦੇ ਨਿਰਮਾਣ ਲਈ ਜਨਤਾ ਤੋਂ ਵਿੱਤੀ ਸਹਾਇਤਾ ਕਰਨ ਦੀ ਅਪੀਲ ਕਰੇਗਾ।
ਟਰੱਸਟ ਦੇ ਸਕੱਤਰ ਅਤੇ ਬੁਲਾਰੇ ਅਤਹਰ ਹੁਸੈਨ ਨੇ ਦੱਸਿਆ ਕਿ ਇਕ ਬੈਂਕ ਖਾਤੇ 'ਚ ਸਿਰਫ ਮਸਜਿਦ ਦੇ ਨਿਰਮਾਣ ਦੇ ਲਈ ਫੰਡ ਇਕੱਠਾ ਅਤੇ ਦੂਜੇ ਬੈਂਕ ਵਿਚ ਮਸਜਿਦ ਪਰਿਸਰ 'ਚ ਬਣਨ ਵਾਲੇ ਹਸਪਤਾਲ ਤੇ ਰਿਸਰਚ ਸੈਂਟਰ ਦੇ ਲਈ ਫੰਡ ਇਕੱਠਾ ਕੀਤਾ ਜਾਵੇਗਾ।
ਰਾਜਸਥਾਨ 'ਚ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਸਰਕਾਰ ਨੇ ਵਿਸ਼ਵਾਸ ਮਤ ਜਿੱਤਿਆ
NEXT STORY