ਊਨਾ— ਊਨਾ ਦੀ ਰੱਕੜ ਕਾਲੋਨੀ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਬਦਮਾਸ਼ ਇਕ ਮਾਂ ਤੋਂ ਉਸ ਦੇ ਬੱਚੇ ਨੂੰ ਖੋਹ ਕੇ ਭੱਜ ਗਏ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਮਾਂ ਆਪਣੇ 2 ਮਹੀਨੇ ਦੇ ਬੱਚੇ ਨਾਲ ਘਰ 'ਤੇ ਸੀ। ਘਰ ਦੇ ਬਾਕੀ ਲੋਕ ਕਿਸੇ ਪ੍ਰੋਗਰਾਮ 'ਚ ਗਏ ਹੋਏ ਸਨ। ਇਸ ਵਿਚਕਾਰ ਬਦਮਾਸ਼ ਆਏ ਅਤੇ ਬੱਚੇ ਨੂੰ ਅਗਵਾ ਕਰ ਲਿਆ।

ਮਾਂ ਨੇ ਸ਼ੌਰ ਮਚਾਉਣਾ ਸ਼ੁਰੂ ਕੀਤਾ ਤਾਂ ਗੁਆਂਢੀ ਉਥੇ ਆਏ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਬਦਮਾਸ਼ਾਂ ਦੀ ਤਲਾਸ਼ੀ ਲਈ ਇਕ ਵੱਡਾ ਅਭਿਆਨ ਚਲਾਇਆ ਹੈ। ਊਨਾ ਦੇ ਡੀ.ਐਸ.ਪੀ ਖੁਦ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਸ ਅਗਵਾ ਕਰਨ ਵਾਲਿਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਪੀੜਿਤ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

200 ਚੋਂ ਵਧ ਖਪਤਕਾਰਾਂ ਦੇ ਕੱਟੇ ਬਿਜਲੀ ਕੁਨੈਕਸ਼ਨ, ਜਾਣੋ ਵਜ੍ਹਾ
NEXT STORY