ਭੋਪਾਲ— ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ 'ਤੇ ਸਿਆਸੀ ਸੰਕਟ ਗਰਮਾਉਂਦਾ ਜਾ ਰਿਹਾ ਹੈ। ਕਈ ਦਿਨਾਂ ਤੋਂ ਅੰਦਰੂਨੀ ਬਗਾਵਤ ਝੱਲ ਰਹੀ ਕਾਂਗਰਸ ਦੇ ਸਿਆਸੀ ਘਮਾਸਾਨ ਨੂੰ ਜਿਓਤਿਰਾਦਿਤਿਆ ਸਿੰਧੀਆ ਨੇ ਪੂਰੀ ਤਰ੍ਹਾਂ ਆਪਣੇ ਪਾਲੇ 'ਚ ਲੈ ਲਿਆ ਹੈ। ਨਾਰਾਜ਼ ਸਿੰਧੀਆ ਨੇ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ। ਜਿਸ ਤੋਂ ਬਾਅਦ ਇਹ ਲੱਗਭਗ ਤੈਅ ਮੰਨਿਆ ਜਾ ਰਿਹਾ ਹੈ ਕਿ ਉਹ ਭਾਜਪਾ 'ਚ ਸ਼ਾਮਲ ਹੋ ਰਹੇ ਹਨ। ਇਸ ਵੱਡੇ ਸਿਆਸੀ ਡਰਾਮੇ ਦਰਮਿਆਨ ਕਮਲਨਾਥ ਦੀ ਹੋਲੀ ਦਾ ਰੰਗ ਭੰਗ ਹੋ ਗਿਆ ਹੈ।
ਇਸ ਤੋਂ ਪਹਿਲਾਂ ਸੋਮਵਾਰ ਸ਼ਾਮ ਨੂੰ 20 ਮੰਤਰੀਆਂ ਨੇ ਮੁੱਖ ਮੰਤਰੀ ਕਮਲਨਾਥ ਨੂੰ ਅਸਤੀਫੇ ਸੌਂਪ ਦਿੱਤੇ। ਦਰਅਸਲ ਮੱਧ ਪ੍ਰਦੇਸ਼ ਵਿਚ ਕਾਂਗਰਸ ਦੀ ਕਮਲਨਾਥ ਸਰਕਾਰ ਦੇ ਸੰਕਟ ਦੀ ਅਸਲੀ ਵਜ੍ਹਾ ਜਿਓਤਿਰਾਦਿਤਿਆ ਸਿੰਧੀਆ ਦੀ ਨਾਰਾਜ਼ਗੀ ਹੈ। ਸਿੰਧੀਆ ਖੇਮੇ ਦੇ ਵਿਧਾਇਕਾਂ ਦੀ ਨਾਰਾਜ਼ਗੀ ਤੋਂ ਬਾਅਦ ਭਾਜਪਾ ਦੀ ਸਰਕਾਰ ਬਣਨ ਦੀ ਸੰਭਾਵਨਾ ਦਿੱਸਣ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਦੇਰ ਰਾਤ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਆਪਣੇ ਆਵਾਸ 'ਤੇ ਬੈਠਕ ਕੀਤੀ। ਮੱਧ ਪ੍ਰਦੇਸ਼ ਦੀ ਰਾਜਨੀਤੀ 'ਚ ਮੰਗਲਵਾਰ ਦੇ ਦਿਨ ਨੂੰ ਫੈਸਲਾਕੁੰਨ ਮੰਨਿਆ ਜਾ ਰਿਹਾ ਹੈ।
ਇਹ ਹੈ ਮੱਧ ਪ੍ਰਦੇਸ਼ ਦਾ ਸਿਆਸੀ ਗਣਿਤ—
ਮੱਧ ਪ੍ਰਦੇਸ਼ 'ਚ 230 ਵਿਧਾਨ ਸਭਾ ਸੀਟਾਂ ਹਨ। ਮੱਧ ਪ੍ਰਦੇਸ਼ ਦੇ 2 ਵਿਧਾਇਕਾਂ ਦਾ ਦਿਹਾਂਤ ਹੋ ਗਿਆ ਹੈ। ਇਸ ਤਰ੍ਹਾਂ ਵਿਧਾਨ ਸਭਾ ਦੀ ਮੌਜੂਦਾ ਸ਼ਕਤੀ 228 ਹੋ ਗਈ ਹੈ। ਕਾਂਗਰਸ ਦੇ 114 ਵਿਧਾਇਕ ਹਨ। ਮੱਧ ਪ੍ਰਦੇਸ਼ ਵਿਚ ਇਸ ਸਮੇਂ ਸਰਕਾਰ ਬਣਾਉਣ ਦਾ ਅੰਕੜਾ 115 ਹੈ। ਕਾਂਗਰਸ ਨੂੰ 4 ਆਜ਼ਾਦ, 2 ਬਹੁਜਨ ਸਮਾਜ ਪਾਰਟੀ ਅਤੇ ਇਕ ਸਮਾਜਵਾਦੀ ਪਾਰਟੀ ਦੇ ਵਿਧਾਇਕ ਦਾ ਸਮਰਥਨ ਮਿਲਿਆ ਹੈ। ਇਸ ਤਰ੍ਹਾਂ ਕਾਂਗਰਸ ਕੋਲ 121 ਵਿਧਾਇਕਾਂ ਦਾ ਸਮਰਥਨ ਹੈ, ਜਦਕਿ ਭਾਜਪਾ ਕੋਲ 107 ਵਿਧਾਇਕ ਹਨ।
ਹਿਮਾਚਲ ਪ੍ਰਦੇਸ਼ 'ਚ ਖੱਡ 'ਚ ਡਿੱਗੀ ਬੱਸ, 5 ਲੋਕਾਂ ਦੀ ਮੌਤ
NEXT STORY