ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ ਵਿਚ ਭਾਰੀ ਬਰਫਬਾਰੀ ਪੈਣ ਕਾਰਨ ਕਰੀਬ 5 ਮਹੀਨੇ ਤੋਂ ਬੰਦ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਤੋਂ ਪੁੰਛ ਅਤੇ ਰਾਜੌਰੀ ਜ਼ਿਲੇ ਨੂੰ ਜੋੜਨ ਵਾਲਾ ਮੁਗ਼ਲ ਰੋਡ ਇਕ ਪਾਸੇ ਆਵਾਜਾਈ ਲਈ ਬੁੱਧਵਾਰ ਨੂੰ ਖੋਲ੍ਹ ਦਿੱਤਾ ਗਿਆ। ਟ੍ਰੈਫਿਕ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁਗ਼ਲ ਰੋਡ 'ਤੇ 5 ਤੋਂ 8 ਫੁੱਟ ਤਕ ਬਰਫ ਜੰਮ ਗਈ ਸੀ, ਜਿਸ ਤੋਂ ਬਾਅਦ ਇਸ ਰੋਡ 'ਤੇ ਆਵਾਜਾਈ ਪਿਛਲੇ ਸਾਲ ਦਸੰਬਰ ਤੋਂ ਠੱਪ ਪਈ ਸੀ। ਉਨ੍ਹਾਂ ਦੱਸਿਆ ਕਿ ਮਾਰਚ ਵਿਚ ਰਾਜੌਰੀ, ਪੁੰਛ ਅਤੇ ਸ਼ੋਪੀਆਂ ਵਿਚ ਬਰਫ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ।
ਅਧਿਕਾਰੀ ਨੇ ਕਿਹਾ ਕਿ ਬਰਫ ਹਟਾਉਣ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਅੱਜ ਤੋਂ ਆਵਾਜਾਈ ਆਮ ਰੂਪ ਤੋਂ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅਜੇ ਸਿਰਫ ਕਸ਼ਮੀਰ ਵੱਲ ਜਾਣ ਵਾਲੇ ਵਾਹਨਾਂ ਨੂੰ ਹੀ ਜਾਣ ਦੀ ਇਜਾਜ਼ਤ ਹੋਵੇਗੀ। ਇਸ ਰਾਹ 'ਤੇ ਜਾਣ ਵਾਲੇ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਟ੍ਰੈਫਿਕ ਅਧਿਕਾਰੀ ਨਾਲ ਸੰਪਰਕ ਕਰਨ। ਪ੍ਰਸ਼ਾਸਨ ਨੇ ਹਰ ਤਰ੍ਹਾਂ ਦੇ ਮੌਸਮ ਵਿਚ ਇਸ ਮਾਰਗ ਦੇ ਖੁੱਲ੍ਹਾ ਰਹਿਣ ਲਈ ਸੁਰੰਗ ਦੇ ਨਿਰਮਾਣ ਦੀ ਆਗਿਆ ਦੇ ਦਿੱਤੀ ਹੈ, ਜਿਸ ਨੂੰ ਸ਼੍ਰੀਨਗਰ-ਜੰਮੂ ਰਾਸ਼ਟਰੀ ਹਾਈਵੇਅ ਦੇ ਬਦਲ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।
ਸੰਸਦ ਮੈਂਬਰ SPY ਰੈੱਡੀ ਦਾ ਹੈਦਰਾਬਾਦ 'ਚ ਦੇਹਾਂਤ
NEXT STORY