ਲਖਨਊ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੋਂ ਬਾਅਦ ਘੱਟਗਿਣਤੀ ਕਾਰਜ ਮੰਤਰੀ ਮੁੱਖਤਾਰ ਅੱਬਾਸ ਨਕਵੀ ਇਕ ਕਥਿਤ ਵੀਡੀਓ 'ਚ 'ਮੋਦੀ ਜੀ ਦੀ ਫੌਜ' ਕਹਿੰਦੇ ਹੋਏ ਨਜ਼ਰ ਆਏ ਹਨ। ਬੁੱਧਵਾਰ ਨੂੰ ਰਾਮਪੁਰ 'ਚ ਬੀਜੇਪੀ ਉਮੀਦਵਾਰ ਜਯਾ ਪ੍ਰਦਾ ਦੇ ਸਮਰਥਨ 'ਚ ਆਯੋਜਿਤ ਜਨ ਸਭਾ ਦੇ ਵਾਇਰਲ ਵੀਡੀਓ 'ਚ ਨਕਵੀ ਨੂੰ 'ਮੋਦੀ ਜੀ ਦੀ ਫੌਜ' ਕਹਿੰਦੇ ਹੋਏ ਸੁਣਿਆ ਗਿਆ।
ਕਥਿਤ ਵੀਡੀਓ ਮੁਤਾਬਕ ਉਨ੍ਹਾਂ ਨੇ ਪਾਕਿਸਤਾਨ 'ਚ ਭਾਰਤੀ ਹਵਾਈ ਫੌਜ ਦੀ ਏਅਰ ਸਟ੍ਰਾਈਕ ਦਾ ਜ਼ਿਕਰ ਕਰਦੇ ਹੋਏ ਜਨ ਸਭਾ 'ਚ ਕਿਹਾ, 'ਸਾਡੀਆਂ ਮਿਜ਼ਾਇਲਾਂ ਨੇ, ਸਾਡੇ ਸੁਰੱਖਿਆ ਬਲਾਂ ਨੇ ਵੜ੍ਹ ਕੇ ਪੂਰੇ ਇਲਾਕੇ ਨੂੰ ਤਬਾਹ ਕੀਤਾ ਤੇ ਉਨ੍ਹਾਂ ਅੱਤਵਾਦੀਆਂ ਨੂੰ ਖਾਕ 'ਚ ਮਿਲਾ ਦਿੱਤਾ। ਇਹ ਆਮ ਘਟਨਾ ਨਹੀਂ ਹੈ। ਹੁਣ ਪ੍ਰੇਸ਼ਾਨੀ ਇਹ ਹੋਈ ਹੈ ਕਿ ਕਾਂਗਰਸ ਪਾਰਟੀ, ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਸਾਰੇ ਚਿੱਲਾਉਣ ਲੱਗ ਗਏ ਕਿ ਮੋਦੀ ਜੀ ਨੇ ਵੜ੍ਹ-ਵੜ੍ਹ ਕੇ, ਮੋਦੀ ਜੀ ਦੀ ਫੌਜ ਨੇ ਵੜ੍ਹ-ਵੜ੍ਹ ਕੇ ਅੱਤਵਾਦੀਆਂ ਨੂੰ ਤਬਾਹ ਕੀਤਾ, ਉਸ ਦਾ ਸਬੂਤ ਨੂੰ ਦਿਖਾ ਦਿਓ।
ਹਾਲਾਂਕਿ ਨਕਵੀ ਨੇ ਗੱਬਾਤ 'ਚ ਇਸ ਨੂੰ ਸਿਰੇ ਤੋਂ ਖਾਰਿਜ ਕਰਦੇ ਹੋਏ ਦੱਸਿਆ, 'ਅਸੀਂ ਕਿਹਾ ਕਿ ਮੇਰੀ ਫੌਜ, ਤੁਹਾਡੀ ਫੌਜ, ਹਰ ਬੰਦੇ ਦੀ ਫੌਜ ਹੈ। ਅਜਿਹਾ ਕਰਕੇ ਬੋਲਿਆ ਹੋਵੇਗਾ, ' ਇਸ ਤੋਂ ਪਹਿਲਾਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪਿਛਲੇ ਦਿਨੀਂ ਗਾਜ਼ੀਆਬਾਦ 'ਚ ਆਯੋਜਿਤ ਇਕ ਚੋਣ ਸਭਾ 'ਚ ਮੋਦੀ ਜੀ ਦੀ ਫੌਜ ਕਿਹਾ ਸੀ।
CBSE 10ਵੀਂ, 12ਵੀਂ ਦੇ ਨਤੀਜੇ ਮਈ ਦੇ ਤੀਜੇ ਹਫਤੇ 'ਚ
NEXT STORY