ਨਵੀਂ ਦਿੱਲੀ – ਸੀ. ਬੀ. ਐੱਸ. ਈ. ਦੀ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੇ ਨਤੀਜੇ ਮਈ ਦੇ ਤੀਜੇ ਹਫਤੇ 'ਚ ਆਉਣ ਦੀ ਆਸ ਹੈ। ਸੀ. ਬੀ. ਐੱਸ. ਈ. ਦੇ ਸਕੱਤਰ ਅਨੁਰਾਗ ਤ੍ਰਿਪਾਠੀ ਨੇ ਇਹ ਜਾਣਕਾਰੀ ਦਿੱਤੀ। ਤ੍ਰਿਪਾਠੀ ਨੇ ਦੱਸਿਆ ਕਿ 1 ਕਰੋੜ 70 ਲੱਖ ਕਾਪੀਆਂ ਦੀ ਸਮੇਂ ਸਿਰ ਬਿਹਤਰ ਢੰਗ ਨਾਲ ਜਾਂਚ ਲਈ ਇਸ ਵਾਰ ਅਧਿਆਪਕਾਂ ਨੂੰ ਵਿਸ਼ੇਸ਼ ਟ੍ਰੇਨਿੰਗ ਵੀ ਦਿੱਤੀ ਗਈ ਹੈ ਅਤੇ ਇਕ ਦਿਨ ਪਹਿਲਾਂ ਡੰਮੀ ਜਾਂਚ ਦੀ ਵਿਵਸਥਾ ਸ਼ੁਰੂ ਕੀਤੀ ਗਈ ਹੈ। ਕਾਪੀਆਂ ਦੀ ਜਾਂਚ 'ਚ ਹਿੱਸਾ ਨਾ ਲੈਣ ਵਾਲੇ 3500 ਅਧਿਆਪਕਾਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਹੈ ਅਤੇ ਸਪੱਸ਼ਟ ਜਵਾਬ ਨਾ ਮਿਲਣ 'ਤੇ ਹਰੇਕ ਅਧਿਆਪਕ ਤੋਂ 50,000 ਰੁਪਏ ਜੁਰਮਾਨੇ ਦੇ ਰੂਪ 'ਚ ਵਸੂਲੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਵਾਰ ਇਕ ਵਿਸ਼ੇਸ਼ ਮੋਬਾਇਲ ਐਪ ਤੋਂ ਪ੍ਰਸ਼ਨ ਪੱਤਰਾਂ ਦੀ ਨਿਗਰਾਨੀ ਕੀਤੇ ਜਾਣ ਜਿਵੇਂ 20 ਨਵੇਂ ਕਦਮ ਚੁੱਕੇ ਜਾਣ ਕਾਰਨ ਕੋਈ ਪੇਪਰ ਲੀਕ ਨਹੀਂ ਹੋਇਆ।
ਅਡਵਾਨੀ ਦੇ ਬਲਾਗ 'ਤੇ ਬੋਲੇ ਮੋਦੀ, ਸਹੀ ਅਰਥਾਂ 'ਚ ਦੱਸਿਆ ਬੀਜੇਪੀ ਦਾ ਮਤਲਬ
NEXT STORY