ਨਵੀਂ ਦਿੱਲੀ– ਮੁੰਬਈ ਤੋਂ ਅਹਿਮਦਾਬਾਦ ਦੀ ਦੂਰੀ ਨੂੰ ਘੱਟ ਕਰਨ ਲਈ ਚੱਲ ਰਹੇ ਬੁਲੇਟ ਟ੍ਰੇਨ ਪ੍ਰਾਜੈਕਟ ’ਚ ਇਕ ਨਵੀਂ ਰੁਕਾਵਟ ਆ ਗਈ ਹੈ। ਜ਼ਮੀਨ ਐਕਵਾਇਰ ਤੇ ਵਾਤਾਵਰਣ ਨਾਲ ਜੁੜੀਆਂ ਚਿੰਤਾਵਾਂ ਨੂੰ ਦੂਰ ਕਰਨ ਤੋਂ ਬਾਅਦ ਹੁਣ ਇਨਕਮ ਟੈਕਸ ਦਾ ਮਸਲਾ ਖੜ੍ਹਾ ਹੋ ਗਿਆ ਹੈ। ਦਰਅਸਲ ਜਾਪਾਨ ਨੇ ਇਸ ਪ੍ਰਾਜੈਕਟ ’ਚ ਲੱਗੇ ਆਪਣੇ ਇੰਜੀਨੀਅਰਾਂ ਦੀ ਕਮਾਈ ’ਤੇ ਲੱਗਣ ਵਾਲੇ ਇਨਕਮ ਟੈਕਸ ਸਬੰਧੀ ਸਵਾਲ ਚੁੱਕਿਆ ਹੈ। ਜਾਪਾਨ ਦਾ ਕਹਿਣਾ ਹੈ ਕਿ ਇਹ ਟੈਕਸ ਕੰਸਲਟੈਂਟਸ ’ਤੇ ਨਹੀਂ ਲੱਗਣਾ ਚਾਹੀਦਾ ਹੈ, ਜੋ ਬੁਲੇਟ ਟ੍ਰੇਨ ਪ੍ਰਾਜੈਕਟ ਦੇ ਡਿਜ਼ਾਈਨ ਨਾਲ ਜੁੜੇ ਕੰਮ ਨੂੰ ਸੰਭਾਲ ਰਹੇ ਹਨ।
2022 ’ਚ ਪਾਸ ਧਨ ਬਿੱਲ ’ਚ ਇਨਕਮ ਟੈਕਸ ਦੀ ਛੋਟ ਨੂੰ ਵਾਪਸ ਲੈ ਲਿਆ ਗਿਆ ਹੈ ਤੇ ਨਵੇਂ ਨਿਯਮ ਮੁਤਾਬਕ ਕੰਸਲਟੈਂਟਸ ਨੂੰ ਵੀ ਮੌਜੂਦਾ ਵਿੱਤੀ ਸਾਲ ਤੋਂ ਇਨਕਮ ਟੈਕਸ ਦੇਣਾ ਹੋਵੇਗਾ। ਜਾਪਾਨ ਦੀਆਂ ਦੋ ਕੰਪਨੀਆਂ ਜਾਪਾਨ ਇੰਟਰਨੈਸ਼ਨਲ ਕੰਸਲਟੈਂਟਸ ਤੇ ਜੇ. ਈ. ਨੂੰ ਬੁਲੇਟ ਟ੍ਰੇਨ ਪ੍ਰਾਜੈਕਟ ਦੇ ਡਿਜ਼ਾਈਨ ਦਾ ਕੰਮ ਦਿੱਤਾ ਗਿਆ ਹੈ। ਇਨ੍ਹਾਂ ਕੰਪਨੀਆਂ ਲਈ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਹੀ ਟੈਕਸ ’ਚ ਛੋਟ ਦੇਣ ਦੀ ਮੰਗ ਜਾਪਾਨ ਸਰਕਾਰ ਵੱਲੋਂ ਕੀਤੀ ਗਈ ਹੈ। ਇਸ ਪ੍ਰਾਜੈਕਟ ਲਈ ਜਾਪਾਨ ਵੱਲੋਂ ਭਾਰਤ ਸਰਕਾਰ ਨੂੰ ਕਰਜ਼ਾ ਵੀ ਦਿੱਤਾ ਗਿਆ ਹੈ। ਇਸ ’ਤੇ ਜਾਪਾਨ ਦਾ ਤਰਕ ਹੈ ਕਿ ਉਸ ਦੀ ਹੀ ਗ੍ਰਾਂਟ ਨਾਲ ਬਣਨ ਵਾਲੇ ਪ੍ਰਾਜੈਕਟ ’ਚ ਕੰਮ ਕਰ ਰਹੇ ਜਾਪਾਨੀ ਕਰਮਚਾਰੀਆਂ ਦੀ ਕਮਾਈ ’ਤੇ ਇਨਕਮ ਟੈਕਸ ਨਹੀਂ ਲੱਗਣਾ ਚਾਹੀਦਾ ਹੈ।
ਗੁਜਰਾਤ ਤੱਟ ਨੇੜੇ 9 ਲੋਕਾਂ ਨਾਲ ਪਾਕਿਸਤਾਨੀ ਕਿਸ਼ਤੀ ਫੜੀ, 280 ਕਰੋੜ ਰੁਪਏ ਦੀ ਹੈਰੋਇਨ ਜ਼ਬਤ
NEXT STORY