ਮੁੰਬਈ (ਏਜੰਸੀ)— ਮੁੰਬਈ ਤੋਂ ਫਲਾਈਟ 'ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਮੰਗਲਵਾਰ ਨੂੰ ਪਰੇਸ਼ਾਨੀ ਝੱਲਣੀ ਪੈ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਮੰਗਲਵਾਰ ਸਵੇਰੇ 11.00 ਵਜੇ ਤੋਂ ਸ਼ਾਮ 5.00 ਵਜੇ ਲਈ ਮੁੰਬਈ ਹਵਾਈ ਅੱਡਾ ਬੰਦ ਰਹੇਗਾ। ਇਨ੍ਹਾਂ 6 ਘੰਟਿਆਂ ਦੌਰਾਨ ਉਡਾਣ ਭਰਨ ਵਾਲੀਆਂ ਫਲਾਈਟਜ਼ 'ਚ ਬਦਲਾਅ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ ਹਵਾਈ ਅੱਡੇ 'ਤੇ 6 ਘੰਟਿਆਂ ਦੌਰਾਨ ਮੁਰੰਮਤ ਅਤੇ ਰੱਖ-ਰਖਾਵ ਦਾ ਕੰਮ ਕੀਤਾ ਜਾਵੇਗਾ। ਇਸ ਕਾਰਨ ਉਡਾਣ ਭਰਨ ਵਾਲੀਆਂ ਕੁਝ ਫਲਾਈਟਜ਼ ਦਾ ਸਮਾਂ ਬਦਲ ਦਿੱਤਾ ਗਿਆ ਹੈ। ਸ਼ਾਮ 5.00 ਵਜੇ ਤੋਂ ਬਾਅਦ ਸਾਰੀਆਂ ਉਡਾਣਾਂ ਤੈਅ ਸਮੇਂ 'ਤੇ ਹੋਣਗੀਆਂ। ਇਸ ਸਬੰਧ ਵਿਚ ਹਵਾਈ ਅੱਡੇ ਵਲੋਂ ਪਹਿਲਾਂ ਤੋਂ ਹੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ।
10ਵੀਂ ਪਾਸ ਦੇ ਲਈ ਬਿਹਾਰ 'ਚ ਨਿਕਲੀਆਂ ਸਰਕਾਰੀ ਨੌਕਰੀਆਂ, 60,000 ਰੁਪਏ ਤੱਕ ਤਨਖਾਹ
NEXT STORY