ਬਾਗਪਤ— ਉੱਤਰ ਪ੍ਰਦੇਸ਼ ਦੀ ਬਾਗਪਤ ਜੇਲ 'ਚ ਮਾਫੀਆ ਡਾਨ ਮੁੰਨਾ ਬਜਰੰਗੀ ਦੇ ਕਤਲ ਕਰਨ ਤੋਂ ਬਾਅਦ ਮੰਗਲਵਾਰ ਸਵੇਰੇ ਉਸ ਦੀ ਲਾਸ਼ ਉਸ ਦੇ ਪੈਤ੍ਰਿਕ ਪਿੰਡ ਜੌਨਪੁਰ ਜ਼ਿਲੇ ਦੇ ਸੁਰੇਰੀ ਥਾਣਾ ਖੇਤਰ ਦੇ ਪੂਰਾ ਦਿਆਲ ਪਿੰਡ ਪਹੁੰਚੀ। ਲਾਸ਼ ਦੇ ਪਿੰਡ 'ਚ ਪਹੁੰਚਦੇ ਹੀ ਪਰਿਵਾਰ 'ਚ ਹੜਕੰਪ ਮਚ ਗਿਆ। ਮੁੰਨਾ ਬਜਰੰਗੀ ਦੀ ਲਾਸ਼ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਹੀ ਕੀਤਾ ਜਾਵੇਗਾ। ਇਸ ਵਿਚਕਾਰ ਮੁੰਨਾ ਬਜਰੰਗੀ ਦੀ ਪਤਨੀ ਸੀਮਾ ਸਿੰਘ ਨੇ ਪਤੀ ਦੇ ਕਤਲ ਦੇ ਮਾਮਲੇ ਦੀ ਸੀ. ਬੀ. ਆਈ. ਤੋਂ ਜਾਂਚ ਕਰਨ ਦੀ ਮੰਗ ਕੀਤੀ ਹੈ।
ਜਾਣਕਾਰੀ ਮੁਤਾਬਕ ਬਜਰੰਗੀ ਦੇ ਕਤਲ ਕਰਨ ਤੋਂ ਬਾਅਦ ਉਸ ਦੇ ਪੈਤ੍ਰਿਕ ਜ਼ਿਲਾ ਜੌਨਪੁਰ ਦੇ ਸੁਰੇਰੀ ਥਾਣਾ ਖੇਤਰ ਦੇ ਪੂਰਾ ਦਿਆਲ ਪਿੰਡ 'ਚ ਹੜਕੰਪ ਮਚ ਗਿਆ ਹੈ। ਮੁੰਨਾ ਦਾ ਪਰਿਵਾਰ ਸਰਕਾਰ 'ਤੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਜਾਂਚ ਦੀ ਮੰਗ ਕਰ ਰਿਹਾ ਹੈ। ਮੁੰਨਾ ਬਜਰੰਗੀ ਦੇ ਪਰਿਵਾਰਾਂ ਨੇ ਕਿਹਾ ਕਿ ਮੁੰਨਾ ਸਾਡੇ ਪਿੰਡ ਦਾ ਸ਼ੇਰ ਸੀ, ਜੋ ਅੱਜ ਚਲਾ ਗਿਆ। ਅਸੀਂ ਉਸ ਦੀ ਮੌਤ ਤੋਂ ਕਾਫੀ ਦੁੱਖੀ ਹਾਂ। ਪਰਿਵਾਰ ਨੇ ਯੋਗੀ ਸਰਕਾਰ ਤੋਂ ਬਾਗਪਤ ਜੇਲ ਪ੍ਰਸ਼ਾਸਨ 'ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।
ਵਿਧਾਨਸਭਾ 'ਚ ਨਕਸਲੀ ਹਮਲੇ ਦਾ ਖਤਰਾ, ਸੀ.ਐੱਮ ਫੜਨਵੀਸ ਦੀ ਸੁਰੱਖਿਆ ਵਧਾਈ ਗਈ
NEXT STORY