ਸੋਲਨ— ਸੋਲਨ ਜ਼ਿਲੇ ਦੇ ਓਛਘਾਟ 'ਚ ਇਕ 17 ਸਾਲਾ ਦੀ ਨਾਬਾਲਿਗ ਵਿਦਿਆਰਥਣ ਦਾ ਘਰ 'ਚ ਹੀ ਦਾਖ਼ਲ ਹੋ ਕੇ ਕਤਲ ਕਰਨ ਵਾਲਾ ਹੱਤਿਆਰਾ ਪੁਲਸ ਨੇ ਫੜ ਲਿਆ ਹੈ। ਵਿਦਿਆਰਥਣ ਦੇ ਕਤਲ ਨਾਲ ਜ਼ਿਲੇ 'ਚ ਡਰ ਦਾ ਮਾਹੌਲ ਹੈ। ਦੋਸ਼ੀ ਨੇ 1 ਘੰਟੇ ਪਹਿਲੇ ਤੇਜ਼ਧਾਰ ਹਥਿਆਰ ਨਾਲ ਗਰਦਨ 'ਤੇ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਕਿਉਂਕਿ ਇਹ ਕਤਲ ਮ੍ਰਿਤਕਾ ਦੇ ਘਰ ਹੋਇਆ ਸੀ, ਜਿਸ ਨਾਲ ਪੁਲਸ ਨੂੰ ਸ਼ੱਕ ਸੀ ਕਿ ਹੱਤਿਆਰਾ ਕੋਈ ਜਾਣ ਪਛਾਣ ਦਾ ਹੀ ਹੈ।
ਪੁਲਸ ਨੇ ਸਭ ਤੋਂ ਪੁੱਛਗਿਛ ਕੀਤੀ ਅਤੇ ਕਾਲ ਡਿਟੇਲ ਦੇ ਆਧਾਰ 'ਤੇ ਜਾਂਚ ਵਿਦਿਅਰਥਣ ਦੇ ਦੋਸਤ 'ਤੇ ਹੀ ਫੋਕਸ ਹੋਈ। ਮਿਲੇ ਸਬੂਤਾਂ ਤੋਂ ਸਾਫ ਹੋ ਗਿਆ ਕਿ ਉਸੀ ਦੇ ਦੋਸਤ ਨੇ ਵਿਦਿਆਰਥਣ ਦਾ ਕਤਲ ਕੀਤਾ ਹੈ। ਫਿਰ ਪੁਲਸ ਨੇ ਜਗ੍ਹਾ-ਜਗ੍ਹਾ ਜਾਲ ਵਿਛਾਇਆ ਅਤੇ ਹੱਤਿਆਰੇ ਨੂੰ ਮਨੀਮਾਜਰਾ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ। ਜ਼ਿਲਾ ਪੁਲਸ ਅਧਿਕਾਰੀ ਮੋਹਿਤ ਚਾਵਲਾ ਕਤਲ ਦੇ ਕਾਰਨ ਦਾ ਪਤਾ ਕਰ ਰਹੇ ਹਨ, ਇਸ ਦਾ ਜਲਦੀ ਹੀ ਖੁਲ੍ਹਾਸਾ ਕਰਨ ਵਾਲੇ ਹਨ।
ਦੋਸਤਾਂ ਨਾਲ ਨਦੀਂ 'ਚ ਨਹਾਉਣ ਗਏ ਨੌਜਵਾਨ ਦੀ ਡੁੱਬਣ ਨਾਲ ਹੋਈ ਮੌਤ
NEXT STORY