ਜੰਮੂ— ਵਿਰੋਧੀ ਧਿਰ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਸਰਕਾਰ ਨੇ ਸ਼ੁੱਕਰਵਾਰ ਨੂੰ ਕਠੂਆ 'ਚ ਮਾਰੀ ਗਈ 8 ਸਾਲ ਦੀ ਬੱਚੀ ਦੀ ਹੱਤਿਆ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ। ਵਿਧਾਨਸਭਾ 'ਚ ਜਿਵੇਂ ਹੀ ਵਿਰੋਧੀ ਧਿਰ ਨੇ ਅਸੀਫਾ ਬਾਨੋ ਦੀ ਹੱਤਿਆ ਨੂੰ ਲੈ ਕੇ ਪ੍ਰਦਰਸ਼ਨ ਸ਼ੁਰੂ ਕੀਤਾ ਤਾਂ ਸੰਸਦੀ ਮਾਮਲਿਆਂ ਦੇ ਮੰਤਰੀ ਅਬਦੁੱਲ ਰਹਿਮਾਨ ਵੀਰੀ ਨੇ ਸਦਨ ਨੂੰ ਜਾਣਕਾਰੀ ਦਿੱਤੀ ਕਿ ਸਰਕਾਰ ਨੇ ਨਿਆਂਇਕ ਜਾਂਚ ਦੇ ਹੁਕਮ ਦੇ ਦਿੱਤੇ ਹਨ। ਉਨ੍ਹਾਂ ਨੇ ਲਿਖਿਆ ਕਿ ਮਾਮਲਿਆਂ ਦੀ ਜਾਂਚ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਹੋਵੇਗਾ, ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਇਕ ਸਮਾਜਿਕ ਕਾਰਜਕਰਤਾ ਐਡਵੋਕੇਟ ਤਾਲਿਬ ਹੁਸੈਨ ਨੇ ਦੱਸਿਆ ਹੈ ਕਿ ਮਾਸੂਮ ਨੂੰ ਬਲਾਤਕਾਰ ਦੀ ਇੱਛਾ ਨਾਲ ਅਗਵਾ ਕੀਤਾ ਗਿਆ ਸੀ। ਉਸ ਦੇ ਚਿਹਰੇ, ਪੇਟ ਅਤੇ ਹੋਰ ਕਈ ਜਗ੍ਹਾ 'ਤੇ ਕੱਟਣ ਦਾ ਨਿਸ਼ਾਨ ਹਨ। ਬੱਚੀ ਨੂੰ ਬੁਰੀ ਤਰ੍ਹਾਂ ਮਾਰ ਕੇ ਜੰਗਲ 'ਚ ਸੁੱਟ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਪੁਲਸ ਸਮੇਂ ਰਹਿੰਦੇ ਕਾਰਵਾਈ ਕਰਦੀ ਤਾਂ ਬੱਚੀ ਨੂੰ ਬਚਾਇਆ ਜਾ ਸਕਦਾ ਸੀ। ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਵੀ ਪੁਲਸ ਨੇ ਕੋਈ ਵੀ ਐਕਸ਼ਨ ਨਹੀਂ ਲਿਆ। ਤਾਲਿਬ ਨੇ ਦੋਸ਼ ਲਗਾਇਆ ਕਿ ਇਸ ਮਾਮਲੇ 'ਚ ਪੁਲਸ ਨੇ ਬਹੁਤ ਲਾਪਰਵਾਹੀ ਦਿਖਾਈ ਹੈ। ਡਾਕਟਰਾਂ ਅਨੁਸਾਰ ਲਾਸ਼ ਮਿਲਣ ਤੋਂ 24 ਘੰਟੇ ਬਾਅਦ ਹੀ ਬੱਚੀ ਦੀ ਮੌਤ ਹੋ ਗਈ ਹੈ। ਤਾਲਿਬ ਨੇ ਕਿਹਾ ਹੈ ਕਿ ਐੈੱਸ.ਐੱਸ.ਪੀ. ਕਠੂਆ ਨਾਲ ਮਿਲ ਕੇ ਉਨ੍ਹਾਂ ਨੇ ਕੁਝ ਸ਼ੱਕੀ ਲੋਕਾਂ ਦੇ ਨਾਮ ਦੱਸੇ ਹਨ ਪਰ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਅਜੇ ਤੱਕ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਗਈ।
ਗਿਰੀਜਾ ਹਾਈਟਸ ਦੀ ਚੌਥੀ ਮੰਜ਼ਲ 'ਤੇ ਅੱਗ, 153 ਲੋਕਾਂ ਨੂੰ ਬਾਹਰ ਕੱਢਿਆ
NEXT STORY