ਤਿਰੂਵੰਨਤਪੁਰਮ— ਕੇਰਲ ਦੇ ਮਸ਼ਹੂਰ ਸੁੰਨੀ ਮੁਸਲਿਮ ਧਰਮਗੁਰੂ ਕਾਂਥਾਪੁਰਮ ਏ. ਪੀ ਅਬੂਬਕਰ ਮੁਸਲੀਅਰ ਨੇ ਸ਼ਨੀਵਾਰ ਨੂੰ ਮੁਸਲਿਮ ਸਟੂਡੈਂਟ ਫੈਡਰੇਸ਼ਨ ਦੇ ਇਕ ਪ੍ਰੋਗਰਾਮ 'ਚ ਇਵਿਵਾਦ ਭਰਪੂਰ ਬਿਆਨ ਦਿੰਦੇ ਹੋਏ ਕਿਹਾ ਕਿ ਔਰਤਾਂ ਕਦੇ ਪੁਰਸ਼ਾਂ ਦੀ ਬਰਾਬਰੀ ਨਹੀਂ ਕਰ ਸਕਦੀਆਂ ਕਿਉਂਕਿ ਉਹ ਸਿਰਫ ਬੱਚੇ ਪੈਦਾ ਕਰਨ ਲਈ ਹੀ ਹੁੰਦੀਆਂ ਹਨ ਅਤੇ ਔਰਤਾਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰ ਸਕਦੀਆਂ। ਉਨ੍ਹਾਂ ਨੇ ਕਿਹਾ ਕਿ ਲਿੰਗੀ ਸਮਾਨਤਾ ਇਕ ਅਜਿਹੀ ਚੀਜ਼ ਹੈ ਜੋ ਕਦੇ ਅਸਲ 'ਚ ਤਬਦੀਲ ਹੋਣ ਵਾਲੀ ਨਹੀਂ ਹੈ। ਅਬੁਬਕਰ ਨੇ ਲਿੰਗੀ ਸਮਾਨਤਾ ਨੂੰ ਇਸਲਾਮ ਦੇ ਖਿਲਾਫ ਅਤੇ ਮਨੁੱਖਤਾ ਦੇ ਖਿਲਾਫ ਦੱਸਿਆ। ਤੁਹਾਨੂੰ ਦੱਸ ਦਈਏ ਕਾਲਜਾਂ 'ਚ ਲੜਕੇ ਅਤੇ ਲੜਕੀਆਂ ਦੀਆਂ ਸੀਟਾਂ ਸਾਂਝੀਆਂ ਕਰਨ ਦੀ ਇਜਾਜ਼ਤ 'ਤੇ ਜਾਰੀ ਵਿਵਾਦ ਦੇ ਨਿਰਦੇਸ਼ 'ਚ ਮੁਸਲੀਅਰ ਨੇ ਕਿਹਾ ਕਿ ਇਹ ਇਸਲਾਮ ਅਤੇ ਸੰਸਕ੍ਰਿਤੀ ਨੂੰ ਖਰਾਬ ਕਰਨ ਦੀ ਯੋਜਨਾਬਧ ਮੁਹਿੰਮ ਦਾ ਹਿੱਸਾ ਹੈ।
ਸ਼ਿਵ ਸੈਨਾ ਨੇ ਫਾਰੂਖ ਦੇ ਬਿਆਨ ਨੂੰ ਲੈ ਕੇ ਮੋਦੀ ਤੇ ਰਾਜਨਾਥ ਤੋਂ ਕੀਤੀ ਇਹ ਮੰਗ
NEXT STORY