ਨਵੀਂ ਦਿੱਲੀ- ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਔਰਤਾਂ ਚਾਹੇ ਤਾਂ ਮਸਜਿਦ ’ਚ ਜਾ ਕੇ ਨਮਾਜ਼ ਪੜ੍ਹ ਸਕਦੀਆਂ ਹਨ। ਇਸਲਾਮ ’ਚ ਔਰਤਾਂ ਲਈ ਮਸਜਿਦਾਂ ’ਚ ਨਮਾਜ਼ ਪੜ੍ਹਣ ’ਤੇ ਕੋਈ ਮਨਾਹੀ ਨਹੀਂ ਹੈ, ਜਦੋਂ ਤੱਕ ਉਹ ਪੁਰਸ਼ਾਂ ਦੇ ਵਿਚਕਾਰ ਜਾਂ ਉਨ੍ਹਾਂ ਦੇ ਨਾਲ ਨਹੀਂ ਬੈਠਦੀਆਂ। ਜੇਕਰ ਕਿਸੇ ਮਸਜਿਦ ਕਮੇਟੀ ਨੇ ਇਸ ਲਈ ਵੱਖਰੀ ਜਗ੍ਹਾ ਨਿਰਧਾਰਤ ਕੀਤੀ ਹੈ ਤਾਂ ਔਰਤਾਂ ਉੱਥੇ ਜਾ ਸਕਦੀਆਂ ਹਨ।
ਦਰਅਸਲ, ਪੁਣੇ ਦੀ ਇਕ ਮੁਸਲਿਮ ਔਰਤ ਅਤੇ ਵਕੀਲ ਫਰਹਾ ਅਨਵਰ ਹੁਸੈਨ ਸ਼ੇਖ ਨੇ 2020 ’ਚ ਸੁਪਰੀਮ ਕੋਰਟ ’ਚ ਇਕ ਪਟੀਸ਼ਨ ਦਾਇਰ ਕੀਤੀ ਸੀ। ਇਸ ’ਚ ਕਿਹਾ ਗਿਆ ਸੀ ਕਿ ਮਸਜਿਦਾਂ ’ਚ ਔਰਤਾਂ ਦੇ ਦਾਖਲੇ ’ਤੇ ਪਾਬੰਦੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਜਾਵੇ। ਬੋਰਡ ਵੱਲੋਂ ਦਿੱਤੇ ਹਲਫ਼ਨਾਮੇ ’ਚ ਕਿਹਾ ਗਿਆ ਹੈ ਕਿ ਔਰਤ ਨਮਾਜ਼ ਲਈ ਮਸਜਿਦ ’ਚ ਜਾਣਾ ਚਾਹੁੰਦੀ ਹੈ ਜਾਂ ਨਹੀਂ, ਇਹ ਫੈਸਲਾ ਉਨ੍ਹਾਂ ਦੇ ਹੱਥ ’ਚ ਹੈ। ਮੁਸਲਿਮ ਔਰਤਾਂ ਨੂੰ 5 ਵਕਤ ਦੀ ਨਮਾਜ਼ ਜਾਂ ਜਮਾਤ ’ਚ ਜੁਮੇ ਦੀ ਨਮਾਜ਼ ਅਦਾ ਕਰਨ ਲਈ ਮਜਬੂਰੀ ਨਹੀਂ ਹੈ। ਔਰਤ ਭਾਵੇਂ ਘਰ ’ਚ ਜਾਂ ਮਸਜਿਦ ’ਚ ਨਮਾਜ਼ ਪੜ੍ਹੇ, ਉਸ ਨੂੰ ਇਕੋ-ਜਿਹਾ-ਸਵਾਬ (ਨੇਕੀ ਜਾਂ ਫਲ) ਮਿਲੇਗਾ। ਮਰਦਾਂ ਲਈ ਅਜਿਹਾ ਨਹੀਂ ਹੈ, ਉਨ੍ਹਾਂ ਲਈ ਮਸਜਿਦ ’ਚ ਹੀ ਨਮਾਜ਼ ਪੜ੍ਹਨ ਦਾ ਨਿਯਮ ਹੈ।
ਹਾਲਾਂਕਿ ਬੋਰਡ ਨੇ ਇਹ ਵੀ ਕਿਹਾ ਕਿ ਇਹ ਮਾਹਿਰਾਂ ਦੀ ਇਕ ਸੰਸਥਾ ਹੈ, ਜੋ ਇਸਲਾਮ ਦੇ ਸਿਧਾਂਤਾਂ ’ਤੇ ਸਲਾਹ ਦਿੰਦੀ ਹੈ। ਹਾਲਾਂਕਿ ਉਹ ਕਿਸੇ ਵੀ ਧਾਰਮਿਕ ਆਸਥਾ ’ਤੇ ਟਿੱਪਣੀ ਨਹੀਂ ਕਰਨਾ ਚਾਹੁੰਦੇ ਹਨ।
ਇਸਰੋ ਨੇ SSLV-D2 ਨੂੰ ਸਫ਼ਲਪੂਰਵਕ ਕੀਤਾ ਲਾਂਚ, ਤਿੰਨੋਂ ਸੈਟੇਲਾਈਟ ਆਰਬਿਟ 'ਚ ਸਥਾਪਤ
NEXT STORY