ਮੁਜਫੱਰਨਗਰ— ਪੱਛਮੀ ਯੂ.ਪੀ 'ਚ ਚਾਰ ਦਿਨ ਤੋਂ ਲਗਾਤਾਰ ਹੋ ਰਹੀ ਬਾਰਸ਼ ਆਫਤ ਬਣ ਗਈ ਹੈ। ਮੁਜਫੱਰਨਗਰ ਜ਼ਿਲੇ 'ਚ ਸ਼ਨੀਵਾਰ ਰਾਤੀ ਭਾਰੀ ਬਾਰਸ਼ ਕਾਰਨ ਇਕ ਮਕਾਨ ਦੀ ਛੱਤ ਡਿੱਗ ਗਈ। ਜਿਸ 'ਚ ਇਕ ਔਰਤ ਅਤੇ ਉਸ ਦੇ ਚਾਰ ਸਾਲ ਦੇ ਬੇਟੇ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋ ਗਏ।
ਮੰਸੁਰਪੁਰ ਥਾਣਾ ਖੇਤਰ ਦੇ ਪਿੰਡ ਨਰਾ 'ਚ ਸ਼ਨੀਵਾਰ ਦੇਰ ਰਾਤੀ 11.15 ਵਜੇ ਮਕਾਨ ਦੀ ਛੱਤ ਡਿੱਗ ਗਈ। ਅਨਿਲ ਦਾ ਪਰਿਵਾਰ ਮਕਾਨ 'ਚ ਸੌ ਰਿਹਾ ਸੀ। ਛੱਤ ਡਿੱਗਣ ਨਾਲ ਪੂਰੇ ਪਰਿਵਾਰ ਮਲਬੇ ਹੇਠਾਂ ਦੱਬ ਗਿਆ। ਧਮਾਕੇ ਦੀ ਆਵਾਜ਼ ਸੁਣ ਕੇ ਗੁਆਂਢੀ ਮਦਦ ਲਈ ਆਏ ਅਤੇ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਪਤਨੀ ਲਲਿਤਾ ਅਤੇ ਉਸ ਦੇ ਮਾਸੂਮ ਬੇਟੇ ਗਗਨ ਦੀ ਮੌਤ ਹੋ ਗਈ। ਪਰਿਵਾਰ ਦਾ ਮੁਖੀਆ ਅਨਿਲ ਪ੍ਰਜਾਪਤੀ ਅਤੇ ਦੋ ਬੇਟੀਆਂ ਰਾਖੀ, ਪੂਰਨੀਮਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ। ਜ਼ਖਮੀਆਂ ਨੂੰ ਮੁਜਫੱਰਨਗਰ ਮੈਡੀਕਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
UP: ਭਾਰੀ ਬਾਰਸ਼, ਬਿਜਲੀ ਡਿੱਗਣ ਨਾਲ 72 ਘੰਟਿਆਂ 'ਚ 65 ਲੋਕਾਂ ਦੀ ਮੌਤ
NEXT STORY