ਕਾਨਪੁਰ : ਕਾਨਪੁਰ ਦੇ ਗੁਮਾਨੀਪੁਰਵਾ ਪਿੰਡ ਵਿੱਚ "ਨੱਕਕਟਾ" ਨਾਮ ਦੇ ਇੱਕ ਵਿਅਕਤੀ ਨੂੰ ਲੈ ਕੇ ਦਹਿਸ਼ਤ ਫੈਲੀ ਹੋਈ ਹੈ। ਇਸ ਮਾਮਲੇ ਦੇ ਸਬੰਧ ਵਿਚ ਪਿੰਡ ਵਾਸੀਆਂ ਨੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਸ਼ਿਕਾਇਤ ਕੀਤੀ ਹੈ ਕਿ ਅਲਵਰ ਨਾਮ ਦਾ ਇੱਕ ਨੌਜਵਾਨ, ਜਿਸਦੇ ਦੰਦ ਚੂਹੇ ਨਾਲੋਂ ਵੀ ਤਿੱਖੇ ਹਨ, ਉਹ ਲੜਾਈ-ਝਗੜਿਆਂ ਦੌਰਾਨ ਲੋਕਾਂ ਦੇ ਨੱਕ ਕੱਟ ਦਿੰਦਾ ਹੈ। ਉਕਤ ਵਿਅਕਤੀ ਦੀ ਇਸ ਹਰਕਤ ਕਾਰਨ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ, ਜਿਸ ਕਾਰਨ ਲੋਕ ਸੁਰੱਖਿਆਂ ਦੀ ਗੁਹਾਰ ਲੱਗਾ ਰਹੇ ਹਨ।
ਪੜ੍ਹੋ ਇਹ ਵੀ : ਸਸਤਾ ਹੋਇਆ LPG ਗੈਸ ਸਿਲੰਡਰ, ਜਾਣੋ ਕਿੰਨੇ ਰੁਪਏ ਦੀ ਮਿਲੀ ਰਾਹਤ
ਜਾਣਕਾਰੀ ਮੁਤਾਬਕ ਕਾਨਪੁਰ ਦੇ ਕਾਕਵਾਨ ਥਾਣਾ ਖੇਤਰ ਵਿੱਚ ਸਥਿਤ ਗੁਮਾਨੀਪੁਰਵਾ ਪਿੰਡ ਦੇ ਕੁਝ ਲੋਕ ਜ਼ਿਲ੍ਹਾ ਮੈਜਿਸਟਰੇਟ ਦੀ ਜਨਤਕ ਅਦਾਲਤ ਵਿੱਚ ਪਹੁੰਚੇ। ਉਹਨਾਂ ਨੇ ਵਿਅਕਤੀ ਦੀ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਅਲਵਰ ਨਾਮ ਦੇ ਵਿਅਕਤੀ ਨੇ ਪਿੰਡ ਵਿਚ ਦਹਿਸ਼ਤ ਮਚਾਈ ਹੋਈ ਹੈ। ਉਕਤ ਵਿਅਕਤੀ ਦਾ ਕਿਸੇ ਨਾਲ ਝਗੜਾ ਹੋ ਜਾਂਦਾ ਹੈ, ਭਾਵੇਂ ਮਾਮੂਲੀ ਝਗੜਾ ਹੀ ਕਿਉਂ ਨਾ ਹੋਵੇ, ਤਾਂ ਉਹ ਸਿੱਧੇ ਉਸ ਵਿਅਕਤੀ ਦੇ ਮੂੰਹ 'ਤੇ ਹਮਲਾ ਕਰਦੇ ਹੋਏ ਉਸਦਾ ਨੱਕ ਵੱਢ ਦਿੰਦਾ ਹੈ।
ਪੜ੍ਹੋ ਇਹ ਵੀ : ਸਕੂਲੀ ਬੱਚਿਆਂ ਲਈ Good News! ਇਸ ਮਹੀਨੇ ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ
ਉਹਨਾਂ ਨੇ ਦੱਸਿਆ ਕਿ ਅਲਵਰ ਦੇ ਦੰਦ ਚੂਹਿਆਂ ਵਾਂਗ ਤਿੱਖੇ ਸਨ। ਉਹ ਹਰ ਰੋਜ਼ ਲੋਕਾਂ ਨਾਲ ਲੜਾਈ-ਝਗੜਾ ਕਰਦਾ ਹੈ। ਜਿਵੇਂ ਕੋਈ ਇਸ ਦਾ ਵਿਰੋਧ ਕਰਦਾ ਉਹ ਝਪਟ ਮਾਰ ਕੇ ਉਨ੍ਹਾਂ ਦਾ ਨੱਕ ਵੱਢ ਦਿੰਦਾ ਹੈ। ਇਸ ਦੇ ਕੱਟਣ ਨਾਲ ਬਹੁਤ ਸਾਰੇ ਲੋਕਾਂ ਦੇ ਨੱਕ ਉਨ੍ਹਾਂ ਦੇ ਚਿਹਰੇ ਤੋਂ ਕੱਟੇ ਗਏ ਹਨ। ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਜੇਕਰ ਕੋਈ ਕਿਸੇ ਤਰ੍ਹਾਂ ਆਪਣੇ ਨੱਕ ਨੂੰ ਬਚਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ, ਤਾਂ ਉਹ ਉਸ ਦਾ ਅੰਗੂਠਾ ਚਬਾ ਲੈਂਦਾ ਹੈ। ਸ਼ਿਕਾਇਤ ਦੌਰਾਨ ਪਿੰਡ ਵਾਸੀ ਆਪਣੇ ਨਾਲ ਉਨ੍ਹਾਂ ਪੀੜਤਾਂ ਨੂੰ ਵੀ ਲੈ ਕੇ ਆਏ ਸਨ, ਜੋ ਉਸ ਦਾ ਸ਼ਿਕਾਰ ਹੋ ਚੁੱਕੇ ਹਨ।
ਪੜ੍ਹੋ ਇਹ ਵੀ : ਵੱਡੀ ਖ਼ਬਰ: ਅੱਜ ਤੋਂ ਸੜਕਾਂ 'ਤੇ ਨਹੀਂ ਚੱਲਣਗੀਆਂ ਇਹ ਗੱਡੀਆਂ, ਸਖ਼ਤ ਹੋਏ ਨਿਯਮ
ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸਨੂੰ ਸਬੰਧਤ ਡਿਪਟੀ ਕਮਿਸ਼ਨਰ ਆਫ਼ ਪੁਲਸ (ਡੀਸੀਪੀ) ਨੂੰ ਭੇਜ ਦਿੱਤਾ ਹੈ ਅਤੇ ਜਾਂਚ ਤੋਂ ਬਾਅਦ ਕਾਰਵਾਈ ਦੇ ਹੁਕਮ ਦਿੱਤੇ ਹਨ। ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਪਿੰਡ ਵਿਚ ਰਹਿਣ 'ਤੇ ਡਰ ਲੱਗਦਾ ਹੈ, ਕਿਉਂਕਿ ਉਹ ਕਿਸੇ ਵੀ ਸਮੇਂ ਲੜਾਈ ਕਰਕੇ ਕੁਝ ਵੀ ਕਰ ਸਕਦਾ ਹੈ। ਉਹਨਾਂ ਨੇ ਇਸ ਸਬੰਧ ਵਿਚ ਪਹਿਲਾਂ ਵੀ ਸ਼ਿਕਾਇਤ ਕੀਤੀ ਸੀ ਪਰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ।
ਬੀਮਾਰ ਭਰਾ ਦੇ ਸਦਮੇ 'ਚ ਭੈਣ ਦੀ Heart Attack ਨਾਲ ਮੌਤ, ਤਿੰਨ ਦਿਨਾਂ ਬਾਅਦ ਭਰਾ ਨੇ ਵੀ ਤੋੜਿਆ ਦਮ
NEXT STORY