ਹਮੀਰਪੁਰ (ਵਾਰਤਾ)- ਹਿਮਾਚਲ ਪ੍ਰਦੇਸ਼ 'ਚ ਇਸ ਸਾਲ ਦੇ ਅੰਤ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਭਾਜਪਾ ਨੇ ਆਪਣੀਆਂ ਗਤੀਵਿਧੀਆਂ ਹੋਰ ਤੇਜ਼ ਕਰ ਦਿੱਤੀਆਂ ਹਨ। ਚੋਣਾਂ ਨੂੰ ਦੇਖਦੇ ਹੋਏ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ 9 ਅਪ੍ਰੈਲ ਨੂੰ ਰਾਜ ਦਾ ਦੌਰਾ ਕਰਨਗੇ। ਨੱਢਾ 9 ਅਪ੍ਰੈਲ ਨੂੰ ਸੋਲਨ ਅਤੇ ਸ਼ਿਮਲਾ 'ਚ ਰੋਡ ਸ਼ੋਅ ਕਰਨਗੇ ਅਤੇ ਸ਼ਿਮਲਾ 'ਚ ਸੂਬੇ ਦੇ ਸੀਨੀਅਰ ਪਾਰਟੀ ਅਗਵਾਈ ਨਾਲ ਮੁਲਾਕਾਤ ਕਰਨਗੇ। ਬਿਲਾਸਪੁਰ ਜ਼ਿਲ੍ਹਾ ਭਾਜਪਾ ਪ੍ਰਧਾਨ ਸਵਤੰਤਰ ਸੰਖਿਆਨ ਨੇ ਕਿਹਾ ਕਿ ਨੱਢਾ 10 ਅਤੇ 11 ਅਪ੍ਰੈਲ ਨੂੰ ਬਿਲਾਸਪੁਰ ਜ਼ਿਲੇ ਦੇ ਦੌਰੇ 'ਤੇ ਹੋਣਗੇ ਅਤੇ ਸਦਰ ਵਿਧਾਨ ਸਭਾ ਖੇਤਰ ਦੇ ਪਿੰਡ-ਪਿੰਡ ਜਾ ਕੇ ਵਰਕਰਾਂ ਨੂੰ ਮਿਲਣਗੇ।
ਦੱਸਣਯੋਗ ਹੈ ਕਿ ਵਰਕਰਾਂ ਨੇ ਜ਼ਿਲ੍ਹਾ ਪ੍ਰਧਾਨ ਆਜ਼ਾਦ ਸੰਖਿਆਨ ਅਤੇ ਵਿਧਾਨ ਸੁਭਾਸ਼ ਠਾਕੁਰ ਦੇ ਮਾਧਿਅਮ ਨਾਲ ਰਾਸ਼ਟਰੀ ਪ੍ਰਧਾਨ ਨੂੰ ਮਿਲਣ ਦੀ ਅਪੀਲ ਕੀਤੀ ਸੀ। ਅਜਿਹੇ 'ਚ ਨੱਢਾ ਨੇ ਆਪਣੇ ਤਿੰਨ ਦਿਨਾ ਹਿਮਾਚਲ ਦੌਰੇ 'ਚ 2 ਦਿਨ ਬਿਲਾਸਪੁਰ 'ਚ ਰੁਕਣ ਦਾ ਭਰੋਸਾ ਦਿੱਤਾ ਹੈ। ਇਸ ਦੇ ਅਧੀਨ 10 ਅਪ੍ਰੈਲ ਨੂੰ ਉਹ ਚਾਂਦਪੁਰ, ਲਖਨਪੁਰ, ਬੰਦਲਾ, ਬਰਮਾਨਾ ਅਤੇ ਲੋਅਰ ਭਟੇਡ ਆਦਿ ਖੇਤਰਾਂ ਦਾ ਦੌਰਾ ਕਰ ਕੇ ਪੁਰਾਣੇ ਵਰਕਰਾਂ ਨਾਲ ਮੁਲਾਕਾਤ ਕਰਨਗੇ। 11 ਅਪ੍ਰੈਲ ਨੂੰ ਉਹ ਕਥਲਾ, ਮੋਰਸਿੰਘੀ, ਤਲਯਾਨਾ, ਹਰਲੋਗ, ਰੋਹਿਨ ਅਤੇ ਕੰਦੌਰ ਆਦਿ ਖੇਤਰਾਂ ਦਾ ਦੌਰਾ ਕਰਨਗੇ। ਵਿਸ਼ੇਸ਼ ਰੂਪ ਨਾਲ ਭਾਜਪਾ ਮੁਖੀ ਦਾ ਇਹ ਦੌਰਾ ਸੂਬੇ 'ਚ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਕੈਡਰ ਨੂੰ ਤਿਆਰ ਕਰਨ ਅਤੇ ਚੋਣਾਂ ਲਈ ਨੇਤਾਵਾਂ ਅਤੇ ਕੈਡਰ ਨੂੰ ਇਕਜੁਟ ਕਰਨ ਲਈ ਹੋਵੇਗਾ।
ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਦੇ ਤਿੰਨ ਸਹਿਯੋਗੀ ਗ੍ਰਿਫ਼ਤਾਰ
NEXT STORY