ਨੈਨੀਤਾਲ- ਬੈਂਕ 'ਚ ਨੌਕਰੀ ਕਰਨ ਦੇ ਇੱਛੁਕ ਉਮੀਦਵਾਰਾਂ ਲਈ ਖੁਸ਼ਖਬਰੀ ਹੈ। ਜੋ ਉਮੀਦਵਾਰ ਆਫ਼ਿਸਰ ਲੈਵਲ ਦੀ ਨੌਕਰੀ ਦੀ ਤਲਾਸ਼ ਕਰ ਰਹੇ ਹਨ, ਉਨ੍ਹਾਂ ਲਈ ਇਹ ਗੋਲਡਨ ਚਾਂਸ ਹੈ। ਉਮੀਦਵਾਰਾਂ ਲਈ ਨੈਨੀਤਾਲ ਬੈਂਕ ਲਿਮਟਿਡ 'ਚ ਪ੍ਰੋਬੇਸ਼ਨਰੀ ਅਫਸਰ (PO), ਆਈ.ਟੀ. ਅਫਸਰ, ਮੈਨੇਜਰ ਆਈ. ਟੀ. ਅਤੇ ਸੀ. ਏ. ਦੀਆਂ ਅਸਾਮੀਆਂ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ। ਬੈਂਕ ਨੇ ਅਸਾਮੀਆਂ ਦਾ ਅਧਿਕਾਰਤ ਨੋਟੀਫ਼ਿਕੇਸ਼ਨ ਆਪਣੀ ਵੈੱਬਸਾਈਟ www.nainitalbank.co.in 'ਤੇ ਜਾਰੀ ਕਰ ਦਿੱਤਾ ਹੈ। ਜਿਸ ਤੋਂ ਬਾਅਦ ਅਪਲਾਈ ਕਰਨ ਦੀ ਪ੍ਰਕਿਰਿਆ 17 ਅਗਸਤ 2024 ਤੋਂ ਸ਼ੁਰੂ ਹੋ ਗਈ ਹੈ। ਉੱਥੇ ਹੀ ਫਾਰਮ ਅਤੇ ਅਰਜ਼ੀ ਫੀਸ ਜਮਾਂ ਕਰਨ ਦੀ ਆਖ਼ਰੀ ਤਾਰੀਖ਼ 31 ਅਗਸਤ 2024 ਹੈ।
ਵਿੱਦਿਅਕ ਯੋਗਤਾ
ਬੈਂਕ ਦੇ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸਬੰਧਤ ਵਿਸ਼ੇ ਵਿਚ ਗਰੈਜੂਏਸ਼ਨ/ਪੋਸਟ ਗਰੈਜੂਏਸ਼ਨ ਵਿਚ ਘੱਟੋ-ਘੱਟ 50 ਫ਼ੀਸਦੀ ਅੰਕ ਹੋਣੇ ਚਾਹੀਦੇ ਹਨ। ਵੱਖ-ਵੱਖ ਅਹੁਦਿਆਂ ਨਾਲ ਸਬੰਧਿਤ ਡਿਟੇਲ ਉਮੀਦਵਾਰ ਨੋਟੀਫ਼ਿਕੇਸ਼ਨ ਵਿਚ ਵੇਖ ਸਕਦੇ ਹਨ।
ਨੋਟੀਫ਼ਿਕੇਸ਼ਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਉਮਰ ਹੱਦ
ਇਸ ਅਸਾਮੀ ਵਿਚ ਅਪਲਾਈ ਕਰਨ ਲਈ ਉਮੀਦਵਾਰਾਂ ਘੱਟੋ-ਘੱਟ ਉਮਰ 21/25 ਸਾਲ ਹੋਣੀ ਚਾਹੀਦੀ ਹੈ। ਵੱਧ ਤੋਂ ਵੱਧ ਉਮਰ 32/35/40 ਸਾਲ ਹੋਣੀ ਚਾਹੀਦੀ ਹੈ। ਰਾਖਵੀਆਂ ਸ਼੍ਰੇਣੀਆਂ ਨੂੰ ਉਮਰ ਹੱਦ ਵਿਚ ਛੋਟ ਦਿੱਤੀ ਜਾਂਦੀ ਹੈ।
ਅਰਜ਼ੀ ਫੀਸ
ਅਪਲਾਈ ਦੌਰਾਨ ਸਾਰੇ ਵਰਗ ਦੇ ਉਮੀਦਵਾਰਾਂ ਨੂੰ 1500 ਰੁਪਏ ਅਰਜ਼ੀ ਫੀਸ ਭਰਨੀ ਹੋਵੇਗੀ।
ਚੋਣ ਪ੍ਰਕਿਰਿਆ
ਲਿਖਤੀ ਪ੍ਰੀਖਿਆ ਅਤੇ ਇੰਟਰਵਿਊ।
ਪ੍ਰੀਖਿਆ ਤਾਰੀਖ਼
ਬੈਂਕ ਦੇ ਇਨ੍ਹਾਂ ਅਹੁਦਿਆਂ 'ਤੇ ਪ੍ਰੀਖਿਆ ਸਤੰਬਰ ਦੇ ਦੂਜੇ ਹਫ਼ਤੇ ਹੋਣ ਦੀ ਸੰਭਾਵਨਾ ਹੈ। ਲਿਖਤੀ ਪ੍ਰੀਖਿਆ ਕੁੱਲ 200 ਅੰਕਾਂ ਦੀ ਹੋਵੇਗੀ। ਜਿਸ ਵਿੱਚ ਰਿਜ਼ਨਿੰਗ, ਇੰਗਲਿਸ਼, ਜਨਰਲ ਨਾਲੇਜ, ਪ੍ਰੋਫੈਸ਼ਨਲ ਨਾਲੇਜ ਨਾਲ ਸਬੰਧਤ ਸਵਾਲ ਪੁੱਛੇ ਜਾਣਗੇ। ਉਮੀਦਵਾਰ ਨੈਨੀਤਾਲ ਬੈਂਕ ਦੀ ਇਸ ਭਰਤੀ ਨਾਲ ਸਬੰਧਤ ਹੋਰ ਵੇਰਵੇ ਬੈਂਕ ਦੀ ਅਧਿਕਾਰਤ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦੇ ਹਨ।
ਇਹ ਹੈ ਏਸ਼ੀਆ ਦਾ ਸਭ ਤੋਂ ਅਮੀਰ ਪਿੰਡ, ਸੇਬ ਦੀ ਖੇਤੀ ਨੇ ਬਦਲੀ ਲੋਕਾਂ ਦੀ ਕਿਸਮਤ
NEXT STORY