ਨੈਸ਼ਨਲ ਡੈਸਕ- ਇਸ ਵਾਰ ਇਕ ਪਾਸੇ 14 ਮਾਰਚ ਨੂੰ ਜਿੱਥੇ ਹੋਲੀ ਮਨਾਈ ਜਾ ਰਹੀ ਹੈ, ਉੱਥੇ ਹੀ ਜੁੰਮੇ ਦੀ ਨਮਾਜ਼ ਵੀ ਇਸੇ ਦਿਨ ਪੜ੍ਹੀ ਜਾਣੀ ਹੈ। ਇਸ ਦੇ ਮੱਦੇਨਜ਼ਰ ਲਖਨਊ 'ਚ ਜੁੰਮੇ ਦੀ ਨਮਾਜ਼ ਦਾ ਸਮਾਂ ਬਦਲਣ ਦਾ ਫੈਸਲਾ ਕੀਤਾ ਹੈ। ਜਾਮਾ ਮਸਜਿਦ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਮੁਤਾਬਕ 14 ਮਾਰਚ ਨੂੰ ਜੁੰਮੇ ਦੀ ਨਮਾਜ਼ ਹੁਣ ਦੁਪਹਿਰ 2 ਵਜੇ ਹੋਵੇਗੀ, ਜੋ ਕਿ ਆਮ ਤੌਰ 'ਤੇ 12.30 ਵਜੇ ਪੜ੍ਹੀ ਜਾਂਦੀ ਹੈ।
ਇਹ ਵੀ ਪੜ੍ਹੋ- ਐਨਾ ਤਸ਼ੱਦਦ ! ਤੌਬਾ-ਤੌਬਾ, ਔਰਤ ਦੇ ਪੈਰਾਂ 'ਚ ਠੋਕੀਆਂ ਕਿੱਲਾਂ, ਦਿੱਤੀ ਬੇਰਹਿਮ ਮੌਤ
ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ ਕਿ ਹੋਲੀ ਤੇ ਨਮਾਜ਼ ਦੋਵਾਂ ਦੇ ਇਕੋ ਦਿਨ ਆਉਣ ਕਾਰਨ ਦੋਵਾਂ ਤਿਉਹਾਰਾਂ ਦੇ ਸਮੇਂ 'ਚ ਟਕਰਾਅ ਨਾ ਹੋ ਸਕੇ ਤੇ ਦੋਵਾਂ ਭਾਈਚਾਰਿਆਂ ਦੇ ਲੋਕ ਆਪਣਾ ਤਿਉਹਾਰ ਸ਼ਾਂਤੀ ਨਾਲ ਮਨਾ ਸਕਣ। ਆਲ ਇੰਡੀਆ ਸ਼ਿਆ ਪਰਸਨਲ ਲਾਅ ਬੋਰਡ ਦੇ ਸਕੱਤਰ ਮੌਲਾਨਾ ਯਾਸੂਬ ਅੱਬਾਸ ਨੇ ਸਾਰਿਆਂ ਨੂੰ ਸ਼ਾਂਤੀ ਤੇ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ- ਮੈਰਿਜ ਰਜਿਸਟ੍ਰੇਸ਼ਨ ਨੂੰ ਲੈ ਕੇ ਵੱਡੀ ਖ਼ਬਰ ; ਅਦਾਲਤ ਨੇ ਜਾਰੀ ਕਰ'ਤੇ ਸਖ਼ਤ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੰਤਰਰਾਸ਼ਟਰੀ ਮਹਿਲਾ ਦਿਵਸ ਤੋਂ ਪਹਿਲਾਂ ਨਿਤਿਨ ਗਡਕਰੀ ਦਾ ਬਿਆਨ ; ''ਭਾਰਤ ਨੂੰ ਅਜਿਹੇ ਸਮਾਜ ਦੀ ਲੋੜ...''
NEXT STORY