ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਦਿੱਲੀ ਸਥਿਤ ਭਾਰਤੀ ਖੇਤੀ ਖੋਜ ਸੰਸਥਾ 'ਚ ਲੱਗੇ 'ਖੇਤੀ ਉੱਨਤੀ ਮੇਲਾ' 'ਚ ਸ਼ਾਮਲ ਹੋਏ। ਜਿਸ ਦੌਰਾਨ ਉਨ੍ਹਾਂ ਨੇ 25 ਖੇਤੀ ਵਿਗਿਆਨ ਕੇਂਦਰਾਂ ਦਾ ਨੀਂਹ ਪੱਥਰ ਰੱਖਿਆ। ਇਸ ਖੇਤੀ ਉੱਨਤੀ ਮੇਲੇ ਦਾ ਟੀਚਾ ਹੈ, ਖੇਤੀ 'ਚ ਆਧੁਨਿਕ ਵਿਕਾਸ ਅਤੇ ਇਸ ਨਾਲ ਜੁੜੇ ਸੈਕਟਰ ਨੂੰ ਕਿਸਾਨਾਂ ਨਾਲ ਜੋੜਨਾ।
ਤਕਨੀਕ ਮਦਦ ਨਾਲ ਅੱਗੇ ਵਧ ਰਿਹਾ ਕਿਸਾਨ
ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਉੱਨਤੀ ਮੇਲੇ ਦੀ ਨਿਊ ਇੰਡੀਆ 'ਚ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਅੱਜ ਹਜ਼ਾਰਾਂ ਕਿਸਾਨ ਤਕਨੀਕ ਦੀ ਮਦਦ ਨਾਲ ਅੱਗੇ ਵਧ ਰਹੇ ਹਨ, ਅੱਜ ਕਈ ਰਾਜ ਰਿਕਾਰਡ ਉਤਪਾਦਨ ਕਰ ਰਹੇ ਹਨ। ਪੀ.ਐੱਮ. ਨੇ ਕਿਹਾ ਕਿ ਮੈਂ ਇਨ੍ਹਾਂ ਖੇਤੀ ਵਿਗਿਆਨ ਕੇਂਦਰਾਂ ਨੂੰ ਆਧੁਨਿਕ ਖੇਤੀ ਦੇ ਨਵੇਂ ਲਾਈਟਹਾਊਸ ਦੇ ਤੌਰ 'ਤੇ ਦੇਖਦਾ ਹਾਂ। ਇਨ੍ਹਾਂ ਕੇਂਦਰਾਂ ਤੋਂ ਨਿਕਲਿਆ ਪ੍ਰਕਾਸ਼ ਦੇਸ਼ ਦੇ ਖੇਤੀ ਜਗਤ ਨੂੰ ਪ੍ਰਕਾਸ਼ਵਾਨ ਬਣਾਏਗਾ।
ਅੰਨਦਾਤਾ ਨੇ ਸੰਕਟ ਭਰੇ ਦੌਰ ਤੋਂ ਕੱਢਿਆ ਬਾਹਰ
ਪੀ.ਐੱਮ. ਨੇ ਕਿਹਾ ਕਿ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਆਜ਼ਾਦੀ ਪ੍ਰਾਪਤੀ ਤੋਂ ਬਾਅਦ ਦੇਸ਼ 'ਚ ਅਨਾਜ ਉਤਪਾਦਨ ਦੀ ਕੀ ਸਥਿਤੀ ਸੀ। ਸੰਕਟ ਭਰੇ ਇਸ ਦੌਰ ਤੋਂ ਸਾਡਾ ਅੰਨਦਾਤਾ ਸਾਨੂੰ ਬਾਹਰ ਕੱਢ ਕੇ ਲਿਆਂਦਾ ਹੈ। ਅੱਜ ਦੇਸ਼ 'ਚ ਰਿਕਾਰਡ ਅਨਾਜ ਉਤਪਾਦਨ, ਰਿਕਾਰਡ ਦਾਲ ਉਤਪਾਦਨ, ਰਿਕਾਰਡ ਫਲ ਸਬਜ਼ੀਆਂ ਦਾ ਉਤਪਾਦਨ, ਰਿਕਾਰਡ ਦੁੱਧ ਉਤਪਾਦਨ ਹੋ ਰਿਹਾ ਹੈ। ਇਸ ਲਈ ਮੈਂ ਦੇਸ਼ ਦੇ ਹਰ ਕਿਸਾਨ ਨੂੰ ਖੇਤੀ ਉੱਨਤੀ 'ਚ ਲੱਗੀ ਹਰ ਮਾਤਾ-ਭੈਣ-ਬੇਟੀ ਨੂੰ ਨਮਨ ਕਰਦਾ ਹਾਂ।
ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਕੋਸ਼ਿਸ਼
ਪੀ.ਐੱਮ. ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕੰਮ ਕਰ ਰਹੀ ਹੈ ਪਰ ਸਮੇਂ ਨਾਲ ਜੋ ਚੁਣੌਤੀਆਂ ਖੇਤੀ ਨਾਲ ਜੁੜਦੀਆਂ ਚੱਲੀ ਗਈਆਂ। ਇਸ ਮੌਕੇ ਪੀ.ਐੱਮ. ਨੇ 'ਖੇਤੀ ਕਰਮਨ' ਅਤੇ 'ਪੰਡਤ ਦੀਨ ਦਿਆਲ ਉਪਾਧਿਆਏ ਖੇਤੀ ਵਿਗਿਆਨ ਉਤਸ਼ਾਹ' ਪੁਰਸਕਾਰ ਵੀ ਪ੍ਰਦਾਨ ਕੀਤੇ। ਸਰਕਾਰ ਖੇਤੀ ਮੇਲੇ ਰਾਹੀਂ ਕਿਸਾਨਾਂ 'ਚ ਖੇਤੀ ਦੀ ਨਵੀਂ ਤਕਨਾਲੋਜੀ ਦੇ ਪ੍ਰਤੀ ਜਾਗਰੂਕਤਾ ਵਧਾ ਰਹੀ ਹੈ। ਇੱਥੇ ਤਕਨਾਲੋਜੀ ਅਤੇ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਦਿਖਾਉਣ ਲਈ 800 ਤੋਂ ਵਧ ਸਟਾਲ ਲਗਾਏ ਗਏ ਹਨ।
ਕਾਂਗਰਸ ਸੰਮੇਲਨ: ਭਾਜਪਾ-RSS ਲੋਕਾਂ ਦਾ ਖੂਨ ਪੀਣ ਵਾਲੇ- ਮਲਿਕਾਰਜੁਨ ਖੜਗੇ
NEXT STORY