ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਬੇਰੁਜ਼ਗਾਰੀ ਦੇ ਮੁੱਦੇ 'ਤੇ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 11 ਸਾਲਾਂ 'ਚ ਹਰ ਵਾਅਦਾ ਤੋੜਿਆ ਹੈ। ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ ਇਕ ਖ਼ਬਰ ਦਾ ਵੀ ਹਵਾਲਾ ਦਿੱਤਾ ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਪਿਛਲੇ 7 ਸਾਲਾਂ 'ਚ 18 ਲੱਖ ਉੱਦਮ ਬੰਦ ਹੋ ਗਏ। ਰਾਹੁਲ ਗਾਂਧੀ ਨੇ ਇਕ ਫੇਸਬੁੱਕ ਪੋਸਟ 'ਚ ਕਿਹਾ,"ਮੋਦੀ ਜੀ ਨੇ 11 ਸਾਲਾਂ 'ਚ ਹਰ ਵਾਅਦਾ ਤੋੜ ਦਿੱਤਾ। 2 ਕਰੋੜ ਨੌਕਰੀਆਂ? (ਵਾਅਦਾ) ਜੁਮਲਾ ਬਣ ਗਿਆ। ਪਕੌੜੇ ਤਲਵਾਏ, ਫਾਰਮ ਭਰਵਾਏ ਪਰ ਕੋਈ ਵਾਅਦਾ ਪੂਰਾ ਨਹੀਂ ਕੀਤਾ।''

ਉਨ੍ਹਾਂ ਦਾਅਵਾ ਕੀਤਾ,''ਡਿਗਰੀ ਤੋਂ ਬਾਅਦ ਵੀ ਨੌਕਰੀ ਨਹੀਂ, ਤਿਆਰੀ ਤੋਂ ਬਾਅਦ ਵੀ ਭਰਤੀ ਨਹੀਂ, ਮਿਹਨਤ ਤੋਂ ਬਾਅਦ ਵੀ ਸਨਮਾਨ ਨਹੀਂ। ਇਹ ਸਿਰਫ਼ ਬੇਰੁਜ਼ਗਾਰੀ ਨਹੀਂ, ਇਹ ਦੇਸ਼ ਦੇ ਨੌਜਵਾਨਾਂ ਦੀ ਅਣਦੇਖੀ ਹੈ। ਉਨ੍ਹਾਂ ਨੂੰ ਇਕ ਸੁਫ਼ਨਾ ਦਿਓ। ਉਨ੍ਹਾਂ ਨੂੰ ਰਾਸ਼ਟਰ ਨਿਰਮਾਣ 'ਚ ਹਿੱਸੇਦਾਰ ਬਣਾਓ।'' ਕਾਂਗਰਸ ਆਗੂ ਨੇ ਕਿਹਾ ਕਿ 'ਰੁਜ਼ਗਾਰ ਕ੍ਰਾਂਤੀ' ਹੁਣ ਜ਼ਰੂਰੀ ਹੈ ਪਰ ਇਹ ਸਰਕਾਰ ਇਸ ਸਮੱਸਿਆ ਨੂੰ ਸੁਲਝਾ ਨਹੀਂ ਸਕਦੀ, ਕਿਉਂਕਿ ਉਹ ਖ਼ੁਦ ਇਸ ਦਾ ਕਾਰਨ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਜਸਥਾਨ ਦੇ ਕਈ ਇਲਾਕਿਆਂ 'ਚ ਭਿਆਨਕ ਗਰਮੀ ਤੇ ਲੂ ਦੀ ਚੇਤਾਵਨੀ
NEXT STORY