ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਦੇ 84ਵੇਂ ਸੰਮੇਲਨ ਦੇ ਦੂਜੇ ਦਿਨ ਦੇਸ਼ ਭਰ ਤੋਂ ਕਰੀਬ 12 ਹਜ਼ਾਰ ਕਾਂਗਰਸ ਦੇ ਵਰਕਰ ਹਿੱਸਾ ਲੈਣ ਪੁੱਜੇ ਹਨ। ਇਸ ਸੰਮੇਲਨ 'ਚ ਸੋਨੀਆ ਗਾਂਧੀ, ਡਾ. ਮਨਮੋਹਨ ਸਿੰਘ ਸਮੇਤ ਕਾਂਗਰਸ ਦੇ ਸਾਰੇ ਵੱਡੇ ਨੇਤਾ ਮੌਜੂਦ ਹਨ। ਇਸ ਤੋਂ ਪਹਿਲਾਂ ਰਾਹੁਲ ਨੇ ਟਵੀਟ ਕਰ ਕੇ ਦੱਸਿਆ ਕਿ ਉਹ ਇਸ ਸੰਮੇਲਨ ਨੂੰ ਲੈ ਕੇ ਕਾਫੀ ਉਤਸ਼ਾਹਤ ਹਨ। ਸੰਮੇਲਨ 'ਚ ਆਪਣੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਾਨੂੰ ਦੇਸ਼ ਨੂੰ ਜੋੜਨ ਦਾ ਕੰਮ ਕਰਨਾ ਹੈ। ਉਨ੍ਹਾਂ ਨੇ ਮੋਦੀ ਸਰਕਾਰ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਜੋ ਲੋਕ ਤੋੜਨ ਦਾ ਕੰਮ ਕਰ ਰਹੇ ਹਨ ਦੇਸ਼ ਦੀ ਜਨਤਾ ਹੀ ਉਨ੍ਹਾਂ ਨੂੰ ਇਸ ਦਾ ਜਵਾਬ ਦੇਵੇਗੀ।
ਰਾਹੁਲ ਗਾਂਧੀ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਰਜੁਨ ਖੜਗੇ ਨੇ ਵਰਕਰਾਂ ਨੂੰ ਸੰਬੋਧਨ ਕੀਤਾ। ਆਪਣੇ ਭਾਸ਼ਣ 'ਚ ਉਨ੍ਹਾਂ ਨੇ ਇਕ ਸ਼ਾਇਰੀ ਰਾਹੀਂ ਮੋਦੀ ਸਰਕਾਰ 'ਤੇ ਨਾ ਸਿਰਫ ਹਮਲਾ ਕੀਤਾ ਸਗੋਂ ਆਰ.ਐੱਸ.ਐੱਸ.-ਭਾਜਪਾ ਨੂੰ ਲੋਕਾਂ ਦਾ ਖੂਨ ਪੀਣ ਵਾਲਾ ਤੱਕ ਦੱਸਿਆ। ਖੜਗੇ ਨੇ ਕਿਹਾ- ਤਿਮਿਰ ਨੂੰ ਰੋਸ਼ਨੀ ਕਹਿੰਦੇ ਹੋਏ ਚੰਗਾ ਨਹੀਂ ਲੱਗਦਾ, ਮੈਨੂੰ ਗਮ ਨੂੰ ਖੁਸ਼ੀ ਕਹਿੰਦੇ ਹੋਏ ਚੰਗਾ ਨਹੀਂ ਲੱਗਦਾ। ਖੂਨ ਇਨਸਾਨੀਅਤ ਦਾ ਜੋ ਦਿਨ-ਰਾਤ ਪੀਂਦੇ ਹਨ, ਆਰ.ਐੱਸ.ਐੱਸ.-ਭਾਜਪਾ ਦੇ ਲੋਕ ਉਨ੍ਹਾਂ ਨੂੰ ਇਨਸਾਨ ਕਹਿੰਦੇ ਹੋਏ ਮੈਨੂੰ ਚੰਗਾ ਨਹੀਂ ਲੱਗਦਾ।
ਖੜਗੇ ਨੇ ਕਿਹਾ,''ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਅਤੇ ਸਹਿਯੋਗ ਨਾਲ ਅਸੀਂ ਇਕ ਵਾਰ ਫਿਰ ਕਰਨਾਟਕ ਨੂੰ ਜਿੱਤ ਲਵਾਂਗੇ। ਸਾਨੂੰ ਤੁਹਾਡੀ ਮਦਦ ਦੀ ਲੋੜ ਹੈ। ਜਿਸ ਤਰ੍ਹਾਂ ਭਾਜਪਾ ਅਤੇ ਆਰ.ਐੱਸ.ਐੱਸ. ਦੇ ਵਰਕਰ ਹਰ ਦਰਵਾਜ਼ੇ 'ਤੇ ਜਾ ਰਹੇ ਹਨ, ਠੀਕ ਉਸੇ ਤਰ੍ਹਾਂ ਤੁਸੀਂ ਵੀ ਕਰੋ ਅਤੇ ਕਰਨਾਟਕ 'ਚ ਸਾਡੀ ਮਦਦ ਕਰੋ। ਅੱਜ ਪੂਰੇ ਦਿਨ ਕਾਂਗਰਸ ਦਾ ਸੰਮੇਲਨ ਚੱਲੇਗਾ। ਜਿਸ 'ਚ ਬਹੁਤ ਸਾਰੇ ਨੇਤਾ ਵਰਕਰਾਂ ਨੂੰ ਸੰਬੋਧਨ ਕਰਨਗੇ। ਇਸ ਰਾਹੀਂ ਅਗਲੇ ਸਾਲ ਯਾਨੀ 2019 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਇਸ ਲਈ ਰਣਨੀਤੀ ਬਣਾਈ ਜਾਵੇਗੀ।
ਸਿਰਫ 5 ਪੈਸੇ ਪ੍ਰਤੀ ਲੀਟਰ ਪੀਣ ਲਈ ਮਿਲੇਗਾ ਸਮੁੰਦਰੀ ਜਲ : ਨਿਤੀਨ ਗਡਕਰੀ
NEXT STORY