ਕਾਨਪੁਰ— ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਹਾਲ ਹੀ 'ਚ ਮੇਵੇ ਵੇਚਣ ਵਾਲੇ ਕਸ਼ਮੀਰੀ ਨੌਜਵਾਨਾਂ ਨਾਲ ਹੋਈ ਕੁੱਟਮਾਰ ਦੀ ਨਿੰਦਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ 'ਚ ਏਕਤਾ ਦਾ ਵਾਤਾਵਰਣ ਬਣਾਈ ਰੱਖਣਾ ਬਹੁਤ ਅਹਿਮ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਏਕਤਾ ਦਾ ਮਾਹੌਲ ਬਣਾਉਣ ਲਈ ਰਾਜ ਸਰਕਾਰਾਂ ਜੋ ਵੀ ਸਖਤ ਕਦਮ ਚੁੱਕਣੇ ਚਾਹੁਣ, ਚੁੱਕਣ। ਕਾਨਪੁਰ ਦੇ ਨਿਰਾਲਾ ਨਗਰ 'ਚ ਵਿਕਾਸ ਯੋਜਨਾਵਾਂ ਦੇ ਉਦਘਾਟਨ, ਲਖਨਊ ਮੈਟਰੋ ਦੀ ਸ਼ੁਰੂਆਤ ਅਤੇ ਆਗਰਾ ਮੈਟਰੋ ਦੇ ਉਦਘਾਟਨ ਮੌਕੇ ਮੋਦੀ ਨੇ ਕਸ਼ਮੀਰੀ ਨੌਜਵਾਨਾਂ ਨਾਲ ਹੋਈ ਕੁੱਟਮਾਰ ਦੀ ਘਟਨਾ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਨੇ ਕਿਹਾ,''ਦੇਸ਼ 'ਚ ਏਕਤਾ ਦਾ ਵਾਤਾਵਰਣ ਬਣਾਏ ਰੱਖਣਾ ਬਹੁਤ ਅਹਿਮ ਹੈ। ਲਖਨਊ 'ਚ ਕੁਝ ਸਿਰਫਿਰੇ ਲੋਕਾਂ ਨੇ ਸਾਡੇ ਕਸ਼ਮੀਰੀ ਭਰਾਵਾਂ ਨਾਲ ਜੋ ਹਰਕਤ ਕੀਤੀ ਸੀ, ਉਸ 'ਤੇ ਉੱਤਰ ਪ੍ਰਦੇਸ਼ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ ਹੈ। ਮੈਂ ਹੋਰ ਰਾਜ ਸਰਕਾਰਾਂ ਨੂੰ ਵੀ ਅਪੀਲ ਕਰਾਂਗਾ ਕਿ ਜਿੱਥੇ ਵੀ ਕੋਈ ਅਜਿਹੀ ਹਰਕਤ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸ 'ਤੇ ਸਖਤ ਕਾਰਵਾਈ ਕੀਤੀ ਜਾਵੇ।'' ਜ਼ਿਕਰਯੋਗ ਹੈ ਕਿ ਬੁੱਧਵਾਰ ਦੀ ਸ਼ਾਮ ਨੂੰ ਸ਼ਹਿਰ ਦੇ ਡਾਲੀਗੰਜ ਪੁੱਲ 'ਤੇ ਸੜਕ ਕਿਨਾਰੇ ਸੁੱਕੇ ਮੇਵੇ ਵੇਚਣ ਵਾਲੇ 2 ਕਸ਼ਮੀਰੀ ਨੌਜਵਾਨਾਂ ਨੂੰ ਭਗਵਾ ਕੱਪੜੇ ਪਾਏ ਕੁਝ ਨੌਜਵਾਨਾਂ ਨੇ ਕੁੱਟ ਦਿੱਤਾ ਸੀ। ਇਸ 'ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਡਰਾਈਵਿੰਗ ਲਾਇਸੰਸ 'ਚ ਹੋਣ ਜਾ ਰਿਹੈ ਬਦਲਾਅ, ਟ੍ਰੈਫਿਕ ਨਿਯਮ ਤੋੜਨ ਵਾਲੇ ਹੋ ਜਾਓ ਸਾਵਧਾਨ
NEXT STORY