ਤਾਮਲੁਕ— ਪੱਛਮੀ ਬੰਗਾਲ ਦੇ ਤਾਮਲੁਕ 'ਚ ਚੱਕਰਵਾਤ 'ਫਾਨੀ' ਦੇ ਬਹਾਨੇ ਪੀ.ਐੱਮ. ਨਰਿੰਦਰ ਮੋਦੀ ਨੇ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਕਰਾਰਾ ਹਮਲਾ ਬੋਲਿਆ। ਪੀ.ਐੱਮ. ਨੇ ਕਿਹਾ ਕਿ ਪੱਛਮੀ ਬੰਗਾਲ ਦੀ ਸਪੀਡ ਬਰੇਕਰ ਦੀਦੀ (ਮਮਤਾ ਬੈਨਰਜੀ) ਨੇ ਇਸ ਚੱਕਰਵਾਤ 'ਤੇ ਵੀ ਰਾਜਨੀਤੀ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ। ਮੋਦੀ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਇਸ ਭਿਆਨਕ ਤੂਫਾਨ ਬਾਰੇ ਸੂਬੇ ਦੀ ਹਾਲਾਤ ਜਾਣਨ ਲਈ ਮਮਤਾ ਬੈਨਰਜੀ ਨੂੰ ਵਾਰ-ਵਾਰ ਫੋਨ ਲਗਾਇਆ ਪਰ ਉਨ੍ਹਾਂ ਨੇ ਗੱਲ ਤੱਕ ਨਹੀਂ ਕੀਤੀ।
ਲੋਕਾਂ ਤੋਂ ਵਧ ਸਿਆਸਤ ਦੀ ਚਿੰਤਾ
ਇੱਥੇ ਇਕ ਚੋਣਾਵੀ ਜਨ ਸਭਾ ਦੌਰਾਨ ਪੀ.ਐੱਮ. ਨੇ ਕਿਹਾ,''ਪੱਛਮੀ ਬੰਗਾਲ ਦੀ ਸਪੀਡ ਬਰੇਕਰ ਦੀਦੀ ਨੇ ਇਸ ਚੱਕਰਵਾਤ 'ਤੇ ਵੀ ਰਾਜਨੀਤੀ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ। ਚੱਕਰਵਾਤ ਦੇ ਸੰਬੰਧ 'ਚ ਮੈਂ ਮਮਤਾ ਦੀਦੀ ਨਾਲ ਫੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਦੀਦੀ ਦਾ ਅਹੰਕਾਰ ਇੰਨਾ ਜ਼ਿਆਦਾ ਹੈ ਕਿ ਉਨ੍ਹਾਂ ਨੇ ਮੇਰੇ ਨਾਲ ਫੋਨ 'ਤੇ ਗੱਲ ਨਹੀਂ ਕੀਤੀ। ਮੈਂ ਇੰਤਜ਼ਾਰ ਕਰਦਾ ਰਿਹਾ ਕਿ ਸ਼ਾਇਦ ਦੀਦੀ ਵਾਪਸ ਫੋਨ ਕਰੇ ਪਰ ਉਨ੍ਹਾਂ ਨੇ ਫੋਨ ਨਹੀਂ ਕੀਤਾ। ਮੈਂ ਦੁਬਾਰਾ ਫੋਨ ਕੀਤਾ ਪਰ ਦੂਜੀ ਵਾਰ ਵੀ ਮੇਰੇ ਨਾਲ ਗੱਲ ਨਹੀਂ ਕੀਤੀ। ਤੁਸੀਂ ਅੰਦਾਜਾ ਲੱਗਾ ਸਕਦੇ ਹੋ ਕਿ ਦੀਦੀ ਨੂੰ ਪੱਛਮੀ ਬੰਗਾਲ ਦੇ ਲੋਕਾਂ ਤੋਂ ਵਧ ਸਿਆਸਤ ਦੀ ਚਿੰਤਾ ਹੈ।''
ਜੈ ਸ਼੍ਰੀਰਾਮ ਕਹਿਣ ਵਾਲਿਆਂ ਨੂੰ ਜੇਲ ਭੇਜਿਆ ਜਾ ਰਿਹਾ
ਮੋਦੀ ਨੇ ਕਿਹਾ,''ਅੱਜ ਦੀਦੀ ਇੰਨਾ ਬੌਖਲਾ ਗਈ ਹੈ ਕਿ ਇਨ੍ਹਾਂ ਨੂੰ ਭਗਵਾਨ ਦੇ ਨਾਂ ਤੋਂ ਵੀ ਪਰੇਸ਼ਾਨੀ ਹੈ। ਹਾਲਾਤ ਇਹ ਹੋ ਗਏ ਹਨ ਕਿ ਜੈ ਸ਼੍ਰੀਰਾਮ ਕਹਿਣ ਵਾਲਿਆਂ ਨੂੰ ਦੀਦੀ ਜੇਲ ਭੇਜ ਰਹੀ ਹੈ।'' ਪੱਛਮੀ ਬੰਗਾਲ 'ਚ ਓਡੀਸ਼ਾ ਦਾ ਉਦਾਹਰਣ ਸਾਹਮਣੇ ਰੱਖਦੇ ਹੋਏ ਮੋਦੀ ਨੇ ਕਿਹਾ,''ਮੈਂ ਵੀ ਓਡੀਸ਼ਾ 'ਚ ਚੱਕਰਵਾਤ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਆਇਆ ਹਾਂ। ਪੱਛਮੀ ਬੰਗਾਲ 'ਚ ਵੀ ਜੋ ਹਾਲਾਤ ਬਣੇ ਹਨ, ਉਸ ਨਾਲ ਮੈਂ ਵੀ ਜਾਣੂੰ ਹਾਂ। ਅਸੀਂ ਸਾਰੇ ਇਸ ਮੁਸ਼ਕਲ ਘੜੀ 'ਚ ਸਾਰਿਆਂ ਨਾਲ ਹਾਂ। ਕੇਂਦਰ ਸਰਕਾਰ ਪੂਰੀ ਮੁਸ਼ਤੈਦੀ ਨਾਲ ਰਾਹਤ ਅਤੇ ਬਚਾਅ ਦੇ ਕੰਮ 'ਚ ਜੁਟੀ ਹੋਈ ਹੈ।'' ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਫ਼ਤਰ ਨਾਲ ਜੁੜੇ ਸੂਤਰਾਂ ਨੇ ਕਿਹਾ ਸੀ ਕਿ ਪੀ.ਐੱਮ. ਮੋਦੀ ਓਡੀਸ਼ਾ ਦੀ ਤਰ੍ਹਾਂ ਪੱਛਮੀ ਬੰਗਾਲ 'ਚ ਵੀ ਮੁੱਖ ਮੰਤਰੀ ਨਾਲ ਹਵਾਈ ਦੌਰਾ ਅਤੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕਰਨਾ ਚਾਹੁੰਦੇ ਸਨ। ਇਸ ਲਈ ਅਧਿਕਾਰਤ ਤੌਰ 'ਤੇ ਮੀਟਿੰਗ ਲਈ ਰਾਜ ਸਰਕਾਰ ਨੂੰ ਪੱਤਰ ਵੀ ਲਿਖਿਆ ਗਿਆ ਸੀ ਪਰ ਰਾਜ ਸਰਕਾਰ ਨੇ ਅਧਿਕਾਰੀਆਂ ਦੇ ਚੋਣ 'ਚ ਰੁਝੇ ਹੋਣ ਦੀ ਗੱਲ ਕਹਿ ਕੇ ਮੀਟਿੰਗ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ।
ਮੋਦੀ ਤੇ ਸ਼ਾਹ ਨੂੰ ਕਲੀਨ ਚਿੱਟ ਦਿੱਤੇ ਜਾਣ 'ਤੇ ਬੁੱਧਵਾਰ ਨੂੰ ਸੁਣਵਾਈ ਕਰੇਗਾ ਸੁਪਰੀਮ ਕੋਰਟ
NEXT STORY