ਚਰਖੀ ਦਾਦਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਸਾਬਕਾ ਸਹਿਕਾਰਿਤਾ ਮੰਤਰੀ ਸਤਪਾਲ ਸਾਂਗਵਾਨ ਦੇ ਦਿਹਾਂਤ 'ਤੇ ਸੋਗ ਸੰਦੇਸ਼ ਭੇਜਿਆ ਹੈ। ਉਨ੍ਹਾਂ ਨੇ ਸਾਬਕਾ ਮੰਤਰੀ ਦੇ ਦਾਦਰੀ ਵਿਧਾਇਕ ਬੇਟੇ ਸੁਨਿਲ ਸਾਂਗਵਾਨ ਦੇ ਨਾਂ 'ਤੇ ਭੇਜੇ ਪੱਤਰ 'ਚ ਲਿਖਿਆ ਕਿ ਉਨ੍ਹਾਂ ਦੇ ਦਿਹਾਂਤ ਨਾਲ ਸਮਾਜ ਨੂੰ ਵੱਡਾ ਨੁਕਸਾਨ ਹੋਇਆ ਹੈ। ਪੀ.ਐੱਮ. ਮੋਦੀ ਨੇ ਪੱਤਰ 'ਚ ਲਿਖਿਆ ਕਿ ਸਤਪਾਲ ਸਾਂਗਵਾਨ ਦੇ ਦਿਹਾਂਤ ਦੀ ਜਾਣਕਾਰੀ ਮਿਲਣ 'ਤੇ ਡੂੰਘਾ ਦੁਖ ਹੋਇਆ। ਇਸ ਕਠਿਨ ਸਮੇਂ 'ਚ ਮੇਰੀ ਹਮਦਰਦੀ ਪਰਿਵਾਰ ਨਾਲ ਹਨ। ਸਤਪਾਲ ਨੇ ਜਨਤਕ ਜੀਵਨ 'ਚ ਵੱਖ-ਵੱਖ ਜ਼ਿੰਮੇਵਾਰੀਆਂ ਕੁਸ਼ਲਤਾ ਨਾਲ ਨਿਭਾਈਆਂ। ਉਨ੍ਹਾਂ ਵਲੋਂ ਲੋੜਵੰਦ ਲੋਕਾਂ ਲਈ ਕੀਤੇ ਗਏ ਕੰਮਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।

ਪੀ.ਐੱਮ. ਮੋਦੀ ਨੇ ਲਿਖਿਆ ਕਿ ਸਤਪਾਲ ਸਾਂਗਵਾਨ ਦਾ ਦਿਹਾਂਤ ਸਮਾਜ ਲਈ ਇਕ ਵੱਡਾ ਨੁਕਸਾਨ ਹੈ। ਉਹ ਪਰਿਵਾਰ ਲਈ ਇਕ ਆਧਾਰ ਅਤੇ ਪ੍ਰੇਰਨਾ ਸਰੋਤ ਸਨ। ਉਨ੍ਹਾਂ ਤੋਂ ਮਿਲੀ ਸਿੱਖਿਆ ਪਰਿਵਾਰ ਦਾ ਮਾਰਗਦਰਸ਼ਨ ਕਰਦੀ ਰਹੇਗੀ। ਦੱਸਣਯੋਗ ਹੈ ਕਿ ਸਤਪਾਲ ਸਾਂਗਵਾਨ ਕਾਫ਼ੀ ਸਮੇਂ ਤੋਂ ਬੀਮਾਰ ਸਨ। ਵੱਧ ਜ਼ਿਆਦਾ ਹੋਣ ਅਤੇ ਕੈਂਸਰ ਫੈਲਣ ਨਾਲ ਉਨ੍ਹਾਂ ਦੀ ਹਾਲਤ ਦਿਨੋਂ-ਦਿਨ ਵਿਗੜਦੀ ਜਾ ਰਹੀ ਸੀ, ਜਿਸ ਕਾਰਨ ਉਨ੍ਹਾਂ ਦੀ ਸਿਹਤ 'ਚ ਸੁਧਾਰ ਨਹੀਂ ਹੋਇਆ ਅਤੇ ਸੋਮਵਾਰ ਸਵੇਰੇ 3 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਚੌਕੀ 'ਤੇ ਗ੍ਰਨੇਡ ਹਮਲਾ
NEXT STORY