ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਾਈਗਰ ਰਿਜ਼ਰਵ ਦੀ ਸੂਚੀ 'ਚ 58ਵਾਂ ਟਾਈਗਰ ਰਿਜ਼ਰਵ ਸ਼ਾਮਲ ਕਰਨ ਦੀ ਐਤਵਾਰ ਨੂੰ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ 'ਜੰਗਲੀ ਜੀਵ ਪ੍ਰੇਮੀਆਂ ਲਈ ਅਦਭੁੱਤ ਖ਼ਬਰ' ਹੈ। ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਦੇਸ਼ 'ਚ 58ਵਾਂ ਟਾਈਗਰ ਰਿਜ਼ਰਵ ਬਣ ਗਿਆ ਹੈ ਅਤੇ ਨਵੀਨਤਮ ਮੱਧ ਪ੍ਰਦੇਸ਼ ਦਾ ਮਾਧਵ ਟਾਈਗਰ ਰਿਜ਼ਰਵ ਹੈ।

ਯਾਦਵ ਦੀ ਪੋਸਟ ਨੂੰ ਟੈਗ ਕਰਦੇ ਹੋਏ ਪੀ.ਐੱਮ. ਮੋਦੀ ਨੇ 'ਐਕਸ' 'ਤੇ ਕਿਹਾ,''ਜੰਗਲੀ ਜੀਵ ਪ੍ਰੇਮੀਆਂ ਲਈ ਅਦਭੁੱਤ ਖ਼ਬਰ! ਭਾਰਤ 'ਚ ਜੰਗਲੀ ਜੀਵਾਂ ਦੀ ਵਿਭਿੰਨਤਾ ਅਤੇ ਜੰਗਲੀ ਜੀਵਾਂ ਨੂੰ ਸਨਮਾਨ ਦੇਣ ਵਾਲੀ ਸੰਸਕ੍ਰਿਤੀ ਹੈ।'' ਪ੍ਰਧਾਨ ਮੰਤਰੀ ਨੇ ਕਿਹਾ,''ਅਸੀਂ ਹਮੇਸ਼ਾ ਜਾਨਵਰਾਂ ਦੀ ਸੁਰੱਖਿਆ ਅਤੇ ਇਕ ਜੀਵੰਤ ਗ੍ਰਹਿ ਲਈ ਯੋਗਦਾਨ ਦੇਣ 'ਚ ਸਭ ਤੋਂ ਅੱਗੇ ਰਹਾਂਗੇ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਰੇਲਵੇ 'ਚ 10 ਸਾਲਾ 'ਚ 5 ਗੁਣਾ ਵਧੀ ਮਹਿਲਾ ਲੋਕੋ ਪਾਇਲਟਾਂ ਦੀ ਗਿਣਤੀ
NEXT STORY