ਵਾਰਾਣਸੀ/ਲਖਨਊ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕਾਸ਼ੀ ਮੇਰੀ ਹੈ ਤੇ ਮੈਂ ਕਾਸ਼ੀ ਦਾ ਹਾਂ। ਸ਼ੁੱਕਰਵਾਰ ਵਾਰਾਣਸੀ ਦੇ ਆਪਣੇ 50ਵੇਂ ਦੌਰੇ ਦੌਰਾਨ ਮੋਦੀ ਨੇ ਕਾਸ਼ੀ ਦੇ ਲੋਕਾਂ ਨੂੰ ਲਗਭਗ 3884 ਕਰੋੜ ਰੁਪਏ ਦੇ ਵਿਕਾਸ ਦੇ 44 ਪ੍ਰਾਜੈਕਟਾਂ ਦਾ ਤੋਹਫਾ ਦਿੱਤਾ। ਇਸ ’ਚ ਰਿੰਗ ਰੋਡ ਅਤੇ ਸਾਰਨਾਥ ਵਿਚਾਲੇ ਪੁਲ, ਭਿਖਾਰੀਪੁਰ ਤੇ ਮੰਡੁਆਡੀਹ ਵਿਖੇ ਫਲਾਈਓਵਰ ਤੇ ਬਾਬਤਪੁਰ ਐੱਨ. ਐੱਚ -31 ਵਿਖੇ ਅੰਡਰਪਾਸ ਸੁਰੰਗ ਵਰਗੇ ਅਹਿਮ ਬੁਨਿਆਦੀ ਢਾਂਚਾ ਪ੍ਰਾਜੈਕਟ ਸ਼ਾਮਲ ਹਨ। ਪ੍ਰਧਾਨ ਮੰਤਰੀ ਨਿਰਧਾਰਤ ਸਮੇਂ ਤੋਂ 24 ਮਿੰਟ ਪਹਿਲਾਂ ਸਵੇਰੇ 10.06 ਵਜੇ ਬਾਬਤਪੁਰ ਹਵਾਈ ਅੱਡੇ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਭਗਵਾਨ ਮਹਾਦੇਵ ਖੁਦ ਕਾਸ਼ੀ ਦੇ ਰੱਖਿਅਕ ਹਨ । ਅੱਜ ਇਹ ਸ਼ਹਿਰ ਪੂਰਵਾਂਚਲ ਦੇ ਆਰਥਿਕ ਨਕਸ਼ੇ ਦਾ ਕੇਂਦਰ ਬਣ ਗਿਆ ਹੈ। ਉਨ੍ਹਾਂ ਭੋਜਪੁਰੀ ’ਚ ਲੋਕਾਂ ਦਾ ਸਵਾਗਤ ਕੀਤਾ ਤੇ ਆਪਣਾ ਭਾਸ਼ਣ ‘ਹਰ-ਹਰ ਮਹਾਦੇਵ’ ਦੇ ਨਾਅਰੇ ਨਾਲ ਸ਼ੁਰੂ ਕੀਤਾ। ਮੋਦੀ ਨੇ ਕਿਹਾ ਕਿ ਸੱਤਾ ਹਾਸਲ ਕਰਨ ਲਈ ਖੇਡਾਂ ਖੇਡਣ ਵਾਲੇ ਲੋਕ ਸਿਰਫ਼ ਆਪਣੇ ਪਰਿਵਾਰਾਂ ਦੀ ਤਰੱਕੀ ’ਚ ਹੀ ਦਿਲਚਸਪੀ ਰੱਖਦੇ ਹਨ।
ਪ੍ਰਧਾਨ ਮੰਤਰੀ ਨੇ ਪਹਿਲੀ ਵਾਰ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ‘ਆਯੁਸ਼ਮਾਨ ਵਯ ਵੰਦਨਾ ਕਾਰਡ’ ਵੀ ਵੰਡੇ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਬਨਾਸ ਡੇਅਰੀ ਪਲਾਂਟ ਨਾਲ ਜੁੜੇ ਪਸ਼ੂ ਪਾਲਕਾਂ ਨੂੰ 100 ਕਰੋੜ ਰੁਪਏ ਤੋਂ ਵੱਧ ਦਾ ਬੋਨਸ ਵੀ ਵੰਡਿਆ। ਉਨ੍ਹਾਂ ਪੂਰਵਾਂਚਲ ਦੀਆਂ ਮਿਹਨਤੀ ਭੈਣਾਂ ਨੂੰ ਵਿਸ਼ੇਸ਼ ਸ਼ੁਭਕਾਮਨਾਵਾਂ ਦਿੱਤੀਆਂ। ਮੋਦੀ ਨੇ ਨੌਜਵਾਨਾਂ ਨੂੰ ਓਲੰਪਿਕ ’ਚ ਭਾਈਵਾਲੀ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਸੀਂ ਭਾਰਤ ’ਚ ਓਲੰਪਿਕ ਕਰਵਾਉਣ ਲਈ ਯਤਨ ਕਰ ਰਹੇ ਹਾਂ ਪਰ ਮੈਡਲ ਜਿੱਤਣ ਲਈ ਕਾਸ਼ੀ ਦੇ ਨੌਜਵਾਨਾਂ ਨੂੰ ਹੁਣ ਤੋਂ ਹੀ ਤਿਆਰੀ ਸ਼ੁਰੂ ਕਰਨੀ ਪਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਪਾਰਟਮੈਂਟ 'ਚ ਰਹਿਣ ਵਾਲਿਆਂ ਨੂੰ ਵੱਡਾ ਝਟਕਾ, ਰੱਖ-ਰਖਾਅ 'ਤੇ ਲੱਗੇਗਾ 18% GST
NEXT STORY